ਚੀਮਾ ਕਲਾਂ ਦੇ ਕਈ ਪਰਿਵਾਰ ਆਪ ਚ ਸ਼ਾਮਲ

ਨੂਰਮਹਿਲ (ਤੀਰਥ ਚੀਮਾ) ਬੀਤੀ ਰਾਤ ਪਿੰਡ ਚੀਮਾ ਕਲਾਂ ਵਿਖ਼ੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਇੱਕ ਭਰਵੀਂ ਮੀਟਿੰਗ ਹੋਈ ਜਿਸ ਦੀ ਅਗਵਾਈ ਹਲਕਾ ਨਕੋਦਰ ਤੋਂ ਐਮ ਐੱਲ ਏ ਬੀਬੀ ਇੰਦਰਜੀਤ ਕੌਰ ਮਾਨ ਨੇ ਕੀਤੀ l ਇਸ ਮੀਟਿੰਗ ਵਿੱਚ ਕਈ ਪਰਿਵਾਰ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਇ l ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਮਾਨ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ l ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਜੋ ਵਿਕਾਸ ਕੀਤਾ ਉਹ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ l ਇਸ ਮੌਕੇ ਤੇ ਸ਼ੀਰ ਉੱਪਲ, ਮਨਜੀਤ ਸਿੰਘ ਕੰਦੋਲਾ, ਮੌਲਾ ਚੀਮਾ, ਭਿੰਦਾ ਚੀਮਾ, ਮੱਖਣ ਸਿੰਘ ਘੋਗਾ, ਡੈਮਪੀ ਚੀਮਾ, ਅਤੇ ਭਾਰੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਈਆਂ l
