ਐਸ.ਡੀ.ਐਮ ਸ਼ਾਹਕੋਟ ਰਿਸ਼ਵ ਬਾਂਸਲ ਵੱਲੋਂ ਬੀ ਕੇ ਗੁਰਦਾਸ ਦਾ ਗੀਤ ‘ਵੇਲਾ ਵੋਟਾਂ ਦਾ’ ਰਿਲੀਜ਼

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਐਸ.ਡੀ.ਐਮ ਸ਼ਾਹਕੋਟ ਰਿਸ਼ਭ ਬਾਂਸਲ ਵੱਲੋਂ ਸਵੀਪ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਸਬ ਡਵੀਜ਼ਨ ਸ਼ਾਹਕੋਟ ਵਿੱਚ ਵੋਟ ਪ੍ਰਤੀਸ਼ਤ ਵਧਾਉਣ ਲਈ ਸ਼ਾਹਕੋਟ ਦੇ ਮੰਨੇ ਪ੍ਰਮੰਨੇ ਗੀਤਕਾਰ ਬੀ. ਕੇ ਗੁਰਦਾਸ ਵੱਲੋਂ ਗਾਇਆ ਗੀਤ ‘ਵੇਲਾ ਵੋਟਾਂ ਦਾ’ ਰਿਲੀਜ਼ ਕੀਤਾ ਗਿਆ। ਬੀ. ਕੇ ਗੁਰਦਾਸ ਵੱਲੋਂ ਇਸ ਗੀਤ ਰਾਹੀਂ ਹਲਕੇ ਦੇ ਸਮੂਹ ਵੋਟਰਾਂ ਨੂੰ 1 ਜੂਨ ਨੂੰ ਬੂਥ ਤੇ ਜਾ ਕੇ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ.ਡੀ.ਐਮ ਰਿਸ਼ਭ ਬਾਂਸਲ ਨੇ ਦੱਸਿਆ ਕਿ ਅਸੈੰਬਲੀ ਸੈਗਮੈਂਟ 032 ਸ਼ਾਹਕੋਟ ਵਿੱਚ ‘ ਇਸ ਵਾਰ 70 ਪਾਰ ‘ ਤਹਿਤ ਵੋਟਰਾਂ ਨੂੰ ਜਾਗਰੂਕ ਕਰਕੇ ਵੱਧ ਤੋਂ ਵੱਧ ਵੋਟਾਂ ਪੋਲ ਕਰਵਾ ਕੇ ਹਲਕੇ ਦਾ ਨਾਮ ਪਹਿਲੇ ਨੰਬਰ ਤੇ ਲਿਆਂਦਾ ਜਾਵੇਗਾ। ਗੀਤ ਰਿਲੀਜ਼ ਮੌਕੇ ਗੀਤਕਾਰ ਬੀ .ਕੇ ਗੁਰਦਾਸ, ਸੁਰਿੰਦਰ ਕੁਮਾਰ ਵਿੱਗ ਅਤੇ ਭੁਪਿੰਦਰਜੀਤ ਦੋਨੇ ਸਹਾਇਕ ਸਵੀਪ ਨੋਡਲ, ਮੁਖਤਿਆਰ ਸਿੰਘ ਰੀਡਰ, ਜਤਿੰਦਰ ਸਿੰਘ ਕਲਰਕ, ਭਰਤ ਕੁਮਾਰ ਹਾਜ਼ਰ ਸਨ।
