ਹਰਦੋ ਸ਼ੇਖਾ ਦਾ ਮੇਲਾ 28 ਤੋਂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਪਿੰਡ ਹਰਦੋ ਸ਼ੇਖਾ ਵਿਚ ਸਥਿਤ ਸੂਫ਼ੀ ਅਸਤਾਨਾ ਔਲੀਆ ਹਜ਼ਰਤ ਸ਼ਾਹ ਬਾਬਾ ਮੁਲਾਹ ਬਦਰ ਵਿਖੇ ਸਲਾਨਾ ਦੋ ਰੋਜ਼ਾ ਵਿਸ਼ਾਲ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਵਿਜੇ ਸਿੱਧਮ ਨੇ ਦੱਸਿਆ ਕਿ ਇਹ ਮੇਲਾ ਗੱਦੀ ਨਸ਼ੀਨ ਨਿਹਾਲ ਸਿੰਘ ਮਾਹਲ ਦੀ ਅਗਵਾਈ ਵਿਚ 28 ਤੇ 29 ਮਈ ਨੂੰ ਕਰਵਾਇਆ ਜਾ ਰਿਹਾ । 28 ਮਈ ਸ਼ਾਮ ਚਿਰਾਗ ਰੌਸ਼ਨ ਕਰਨ ਉਪਰੰਤ ਸਿੱਧਮ ਸਿਸਟਰਜ਼ ਅਤੇ ਸ਼ਮੀ ਕਵਾਲ ਪਾਰਟੀ ਮਹਿਫਲ ਸਜਾਉਣਗੇ। 29 ਮਈ ਨੂੰ ਸਵੇਰੇ ਝੰਡਾ ਝੜਾਉਣ ਦੀ ਰਸਮ ਹੋਵੇਗੀ। ਉਪਰੰਤ 10 ਵਜੇ ਤੋਂ 2 ਵਜੇ ਤੱਕ ਕਵਾਲੀਆਂ ਹੋਣਗੀਆਂ। ਇਸ ਮੇਲੇ ਦੇ ਮੁਖ ਮਹਿਮਾਨ ਸੰਤ ਤਰਮਿੰਦਰ ਸਿੰਘ ਡੇਰਾ ਸਤਿਸੰਗ ਘਰ ਢੇਸੀਆਂ ਕਾਨਾ ਹੋਣਗੇ। ਇਸ ਮੇਲੇ ਵਿਚ ਉੱਚ ਸ਼ਖਸ਼ੀਅਤਾ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਹਨ। ਡਾ. ਸਿੱਧਮ ਨੇ ਦੱਸਿਆ ਕਿ ਲੋਕ ਤੰਤਰ ਦੇ ਵੱਡੇ ਤਿਉਹਾਰ ਚੋਣਾ 2024 ਦੇ ਮੱਦੇ ਨਜ਼ਰ ਵੱਡਾ ਇਕੱਠ ਨਾ ਕਰਨ ਦੇ ਮੰਤਵ ਨਾਲ ਵੋਟਾ ਦੇ ਆਖਰੀ ਪੜਾਅ ਹੋਣ ਕਰਕੇ ਇਸ ਵਾਰ ਗਾਇਕ ਕਲਾਕਾਰਾਂ ਦਾ ਸਟੇਜੀ ਪੑੋਗਰਾਮ ਨਹੀਂ ਹੋਵੇਗਾ।
