ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਵਲੋਂ ਹਸਪਤਾਲ ਵਿੱਚ ਪਾਣੀ ਦੀ ਸੇਵਾ ਸ਼ੁਰੂ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬੁਢਲਾਡਾ ਦੀ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਪਾਣੀਆਂ ਦੀਆਂ ਸੇਵਾਵਾਂ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਠੰਡੇ ਪਾਣੀ ਦਾ ਪਿਆਓ ਐਸ.ਐਮ.ਓ ਸ਼੍ਰੀ ਗੁਰਚੇਤਨ ਪ੍ਰਕਾਸ਼ ਦੇ ਕਰ ਕਮਲਾਂ ਨਾਲ ਸ਼ੁਰੂ ਕੀਤਾ ਗਿਆ। ਸੰਸਥਾ ਮੈਂਬਰ ਡਾਕਟਰ ਗੁਰਸੇਵਕ ਸਿੰਘ ਸਿਧੂ ਇਸ ਪਿਆਓ ਦੀ ਨਿਗਰਾਨੀ ਰੱਖਣਗੇ। ਇਨੀਂ ਗਰਮੀ ਵਿੱਚ ਮਰੀਜ਼ ਪਾਣੀ ਕਾਰਨ ਬਹੁਤ ਔਖ਼ੇ ਹੁੰਦੇ ਸਨ। ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਜਿੱਥੇ ਸ਼ਹਿਰ ਵਿੱਚ ਦੋ ਰਿਕਸ਼ਿਆਂ ਅਤੇ ਅਨੇਕਾਂ ਟੈਂਕੀਆਂ ਸਮੇਤ ਬੱਸ ਸਟੈਂਡ ਅਤੇ ਤਹਿਸੀਲ ਕੰਪਲੈਕਸ ਵਿੱਚ ਪਾਣੀ ਦੇ ਪਿਆਓ ਸ਼ੁਰੂ ਕੀਤੇ ਹੋਏ ਹਨ,ਹੁਣ ਸਰਕਾਰੀ ਹਸਪਤਾਲ ਵਿੱਚ ਠੰਡੇ ਪਾਣੀ ਦਾ ਪਿਆਓ ਸ਼ੁਰੂ ਕੀਤਾ ਗਿਆ ਹੈ।ਸੰਸਥਾ ਦਾ ਇੱਕ ਮੁਲਾਜ਼ਮ ਹਰ ਰੋਜ਼ ਸਵੇਰੇ ਲਗਭਗ 8 ਵਜੇ ਤੋਂ 2.30 ਵਜੇ ਤੱਕ ਪਿਆਓ ਤੇ ਬੈਠੇਗਾ। ਪਾਣੀ ਪਿਲਾਉਣ ਅਤੇ ਗਲਾਸ ਧੋਣ ਦੀ ਸੇਵਾ ਕਰੇਗਾ।ਇਸ ਮੌਕੇ ਸੰਸਥਾ ਮੈਂਬਰ, ਹਸਪਤਾਲ ਸਟਾਫ਼ ਅਤੇ ਮਰੀਜ਼ ਹਾਜ਼ਰ ਸਨ।ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਲਈ ਬੇਨਤੀ ਕੀਤੀ ਜਾਂਦੀ ਹੈ। ਸਾਰੇ ਦਾਨੀ ਸੱਜਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਜਾਂਦਾ ਹੈ।
