ਸੱਚਾਈ ਛੁਪ ਨਹੀਂ ਸਕਦੀ ਬਣਾਵਟ ਕੇ ਅਸੂਲੋਂ ਸੇ, ਔਰ ਖੁਸ਼ਬੂ ਆ ਨਹੀਂ ਸਕਦੀ ਕਾਗਜ ਕੇ ਫੂਲੋਂ ਸੇ – ਵਿਧਾਇਕ ਬੀਬੀ ਮਾਨ

ਨੂਰਮਹਿਲ (ਤੀਰਥ ਚੀਮਾ) ਬੀਤੇ ਕੱਲ੍ਹ ਨੂਰਮਹਿਲ ਵਿਖੇ ਅਕਾਲੀ ਦਲ ਬਾਦਲ ਦੀ ਹੋਈ ਰੈਲੀ ਸਬੰਧੀ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸਟੇਜ ਤੋਂ ਮੇਰੇ ਖਿਲਾਫ ਅਭੱਦਰ ਬੋਲਣਾ ਅਤੇ ਬੇਤੁਕੇ ਇਲਜ਼ਾਮ ਲਗਾਉਣਾ ਗੁਰਪ੍ਰਤਾਪ ਵਡਾਲਾ ਦੀ ਬੁਖਲਾਹਟ ਅਤੇ ਘਬਰਾਹਟ ਦਾ ਨਤੀਜਾ ਹੈ। ਵਡਾਲਾ ਨੂੰ ਇਹ ਹਜ਼ਮ ਕਰਨਾ ਔਖਾ ਹੋ ਰਿਹਾ ਹੈ ਕਿ ਇੱਕ ਮਿਹਨਤੀ ਔਰਤ ਵਿਧਾਇਕ ਕਿਵੇਂ ਬਣੀ। ਬੀਬੀ ਮਾਨ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੂੰ ਪੰਜਾਬ ਤੋਂ ਇਕ ਵੀ ਸੀਟ ਨਹੀਂ ਮਿਲੇਗੀ, ਮੰਨ ਲਓ ਜੇਕਰ ਉਨ੍ਹਾਂ ਨੂੰ ਗਲਤੀ ਨਾਲ ਇਕ ਸੀਟ ਮਿਲ ਵੀ ਜਾਂਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਾਂਗਰਸ ਗੱਠਜੋੜ ਨੂੰ ਜਾਂ ਬੀਜੇਪੀ ਨੂੰ ਵੋਟ ਦੇਣਗੇ, ਅਕਾਲੀ ਦਲ ਨੂੰ ਇਸ ’ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ, ਕਿਉਂਕਿ ਇਹ ਭਾਜਪਾ ਅਤੇ ਕਾਂਗਰਸ ਗਠਜੋੜ ਦੋਵਾਂ ਨੂੰ ਕੋਸਦੇ ਹਨ। ਬੀਬੀ ਨੇ ਕਿਹਾ ਕਿ ਉਹ ਵਾਰ-ਵਾਰ ਸਟੇਜਾਂ ਤੋਂ ਪ੍ਰਚਾਰ ਕਰ ਰਹੇ ਹਨ ਕਿ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ, ਫਿਰ ਉਨ੍ਹਾਂ ਨੂੰ ਆਪਣੀ ਪਾਰਟੀ ਦਾ ਕੋਈ ਉਮੀਦਵਾਰ ਕਿਉਂ ਨਹੀਂ ਮਿਲਿਆ, ਉਨ੍ਹਾਂ ਨੂੰ ਕਾਂਗਰਸ ਵਿਚੋਂ ਲਿਆਉਣ ਦੀ ਲੋੜ ਕਿਉਂ ਪਈ। ਸਫੇਦ ਕੱਪੜੇ ਪਾਕੇ ਅਤੇ ਮਿੱਠੇ ਮਿੱਠੇ ਬੋਲ ਬੋਲਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੋਕ ਇਹਨਾਂ ਦੀਆਂ ਕੋਝੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ਼ ਹਨ ਅਤੇ ਹੁਣ ਲੋਕ ਇਨ੍ਹਾਂ ਤੋਂ ਗੁੰਮਰਾਹ ਨਹੀਂ ਹੋਣਗੇ। ਬੀਬੀ ਮਾਨ ਨੇ ਕਿਹਾ ਕਿ ਇਹਨਾਂ ਦੇ ਚਹੇਤੇ ਕਈ ਲੋਕ ਅਜੇ ਵੀ ਮਾਈਨਿੰਗ ਕਰ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਕਰਨਗੇ। ਸੱਚਾਈ ਉਨ੍ਹਾਂ ਦੇ ਭਾਸ਼ਣਾਂ ਤੋਂ ਛੁਪਾਈ ਨਹੀਂ ਜਾ ਸਕਦੀ। ਇੱਕ ਹੋਰ ਅਹਿਮ ਗੱਲ ਕਰਦਿਆਂ ਬੀਬੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿੱਕਲੀ ਕਲੀਰ ਦੀ, ਮਾੜੀ ਹਾਲਤ ਸੁਖਬੀਰ ਦੀ ਹੈ, ਤੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਇਹਨਾਂ ਦੀ ਅਵਾਜ ਨਹੀਂ ਨਿਕਲਦੀ ਅਤੇ ਪੰਜਾਬ ਦੀ ਆਵਾਜ਼ ਬੁਲੰਦ ਕਰਨ ਦੀਆਂ ਗੱਲਾਂ ਕਰਦੇ ਹਨ।
