ਖੇਤ ਵਿਚ ਅੱਗ ਲਗਾਉਣ ਨਾਲ ਦਰਖਤ ਸੜਿਆ, ਵਾਤਾਵਰਨ ਪੑੇਮੀ ਵੀ ਚੁੱਪ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਸਿਖਰ ਦੁਪਿਹਰੇ ਨੂਰਮਹਿਲ ਜੰਡਿਆਲਾ ਸੜਕ ਉੱਤੇ ਇਕ ਖੇਤ ਵਿਚ ਲਗਾਈ ਅੱਗ ਕਾਰਨ ਇਕ ਰੁੱਖ ਸੜ ਕੇ ਸੜਕ ਤੇ ਡਿੱਗ ਪਿਆ। ਲੋਕਾਂ ਵੱਲੋਂ ਅੱਗ ਲਗਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਲੋਕਾਂ ਨੇ ਸ਼ਰਮ ਹੀ ਲਾਹ ਦਿੱਤੀ ਹੈ। ਏਨੀ ਪੈ ਰਹੀ ਗਰਮੀ ਵਿਚ ਵੀ ਲੋਕ ਆਪਣੇ ਖੇਤਾਂ ਵਿਚ ਅੱਗ ਲਗਾ ਰਹੇ ਹਨ। ਜਿਸ ਕਾਰਨ ਸੜਕ ਤੇ ਲੱਗੇ ਦਰਖਤ ਵੀ ਅੱਗ ਦੀ ਲਪੇਟ ਵਿਚ ਆ ਰਹੇ ਹਨ। ਕੋਈ ਵੀ ਅਧਿਕਾਰੀ, ਪੁਲਿਸ ਪੑਸ਼ਾਸ਼ਨ ਇਨ੍ਹਾਂ ਨੂੰ ਨੱਥ ਪਾਉਣ ਵਾਲਾ ਨਹੀ। ਇਸ ਕਰਕੇ ਇਹ ਲੋਕ ਬੇਖੌਫ਼ ਅੱਗ ਲਾ ਰਹੇ ਹਨ। ਜਿਹੜੇ ਲੋਕ ਆਪਣੇ ਆਪ ਨੂੰ ਵਾਤਾਵਰਨ ਪੑੇਮੀ ਸਮਝਦੇ ਹਨ। ਉਹ ਵੀ ਚੁੱਪ ਧਾਰੀ ਬੈਠੇ ਹਨ। ਅੱਗ ਲਾਉਣ ਵਾਲੇ ਲੋਕ ਆਪਣੇ ਨਿੱਜੀ ਮੁਫਾਦਾ ਲਈ ਲੋਕਾਂ ਦੀ ਜਾਨ ਤੇ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਅੱਗ ਨਾਲ ਸਾਡਾ ਵੀ ਨੁਕਸਾਨ ਹੋ ਸਕਦਾ ਹੈ।
