ਚੋਣਾਂ ਦੇ ਮੱਦੇਨਜਰ ਨੂਰਮਹਿਲ ਵਿੱਚ ਕੱਢਿਆ ਫਲੈਗ ਮਾਰਚ

ਨੂਰਮਹਿਲ (ਅਨਮੋਲ ਸਿੰਘ ਚਾਹਲ) 1 ਜੂਨ ਨੂੰ ਪੰਜਾਬ ਅੰਦਰ ਹੋ ਰਹੀਆਂ ਚੋਣਾਂ ਲਈ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਰੈਲੀਆਂ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ । ਉੱਥੇ ਹੀ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ । ਪੁਲਸ ਪ੍ਰਸ਼ਾਸਨ ਵਲੋਂ ਚੋਣਾਂ ਦੇ ਮੱਦੇਨਜ਼ਰ ਸ਼ਹਿਰਾਂ ਕਸਬਿਆਂ ਵਿਚ ਫਲੈਗ ਮਾਰਚ ਕੱਢੇ ਜਾ ਰਹੇ ਹਨ ।ਇਸ ਦੌਰਾਨ ਨੂਰਮਹਿਲ ਵਿੱਚ ਵੀ ਥਾਣਾ ਮੁਖੀ ਵਰਿੰਦਰ ਪਾਲ ਸਿੰਘ ਉੱਪਲ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਪੰਜਾਬ ਪੁਲਸ ਅਤੇ ਪੈਰਮਿਲਟਰੀ ਫੋਰਸਾਂ ਦੇ ਜਵਾਨਾਂ ਨੂੰ ਨਾਲ ਲੈ ਕੇ ਫਲੈਗ ਮਾਰਚ ਕੱਢਿਆ ਗਿਆ।
