ਚੋਣਾਂ ਸਬੰਧੀ ਐਸ.ਡੀ.ਐਮ ਅਤੇ ਡੀ.ਐਸ.ਪੀ ਵੱਲੋਂ ਸ਼ਾਹਕੋਟ ਦੇ ਸੰਵੇਦਨਸ਼ੀਲ ਬੂਥਾਂ ਤੇ ਫਲੈਗ ਮਾਰਚ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਿਸ਼ਭ ਬਾਂਸਲ ਐਸ.ਡੀ.ਐੱਮ-ਕਮ-ਸਹਾਇਕ ਰਿਟਰਨਿੰਗ ਅਫ਼ਸਰ ਸ਼ਾਹਕੋਟ ਅਤੇ ਅਮਨਦੀਪ ਸਿੰਘ ਡੀ.ਐਸ.ਪੀ. ਸ਼ਾਹਕੋਟ ਦੀ ਅਗਵਾਈ ‘ਚ ਅਸੈਂਬਲੀ ਸੈਗਮੈਂਟ 032 ਸ਼ਾਹਕੋਟ ਅਧੀਨ ਆਉਂਦੇ ਸੰਵੇਦਨਸ਼ੀਲ ਬੂਥ ਨੰਬਰ 160 ਪਿੰਡ ਸਾਦਿਕਪੁਰ, ਬੂਥ ਨੰਬਰ 161 ਅਤੇ 162 ਪਿੰਡ ਤਲਵੰਡੀ ਸੰਘੇੜਾ ਅਤੇ ਬੂਥ ਨੰਬਰ 181 ਅਤੇ 182 ਪਿੰਡ ਸੋਹਲ ਜਗੀਰ ਵਿਖੇ ਪੰਜਾਬ ਪੁਲਿਸ ਤੇ ਵਿਸ਼ੇਸ਼ ਆਰਮਜ਼ ਕੇਰਲਾ ਪੁਲਿਸ ਨੂੰ ਲੈ ਕੇ ਫਲੈਗ ਮਾਰਚ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ ਰਿਸ਼ਭ ਬਾਂਸਲ ਵੱਲੋਂ ਇਹਨਾਂ ਬੂਥਾਂ ਦੇ ਵੋਟਰਾਂ ਨਾਲ ਮਿਲ ਕੇ ਉਹਨਾਂ ਨੂੰ ਆਪਣੀ ਵੋਟ ਦੇ ਅਧਿਕਾਰ ਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਵੋਟਰਾਂ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਉਹਨਾਂ ਨੂੰ ਡਰਾਉਂਦਾ ਜਾਂ ਧਮਕਾਉਂਦਾ ਹੈ ਤਾਂ ਉਸ ਬਾਰੇ ਸੂਚਨਾ ਤੁਰੰਤ ਸ਼ਾਹਕੋਟ ਪੁਲਿਸ ਨੂੰ ਦਿੱਤੀ ਜਾਵੇ। ਇਸ ਦੇ ਨਾਲ ਉਨ੍ਹਾਂ ਮਾਨਯੋਗ ਚੋਣ ਕਮਿਸ਼ਨ ਵੱਲੋਂ ਜਾਰੀ ਹੈਲਪਲਾਈਨ ਨੰਬਰ 1950 ਅਤੇ ਸੀ. ਵਿਜਿਲ ਤੇ ਵੀ ਆਪਣੀ ਸਿ਼ਕਾਇਤ ਦਰਜ ਕਰਵਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਭੂਸ਼ਨ ਸ਼ੇਖੜੀ ਐਸ.ਐਚ.ਓ ਸ਼ਾਹਕੋਟ, ਸੁਰਿੰਦਰ ਕੁਮਾਰ ਵਿੱਗ, ਭੁਪਿੰਦਰਜੀਤ ਦੋਵੇਂ ਸਹਾਇਕ ਸਵੀਪ ਨੋਡਲ ਅਫਸਰ, ਗੁਰਵਿੰਦਰ ਸਿੰਘ, ਸੁਪਰਵਾਈਜ਼ਰ ਦੇਵਰਾਜ, ਸੁਪਰਵਾਈਜ਼ਰ ਸੁਖਵਿੰਦਰ ਸਿੰਘ, ਤਜਿੰਦਰ ਕੁਮਾਰ ਬੀ.ਐਲ.ਓ, ਜਸਵੰਤ ਸਿੰਘ, ਸੁਖਚੈਨ ਸਿੰਘ ਵੀ.ਐਸ.ਟੀ ਟੀਮ, ਐਫ.ਐਸ.ਟੀ ਟੀਮ ਆਦਿ ਹਾਜ਼ਰ ਸਨ।
