ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਮੁਹੱਲਾ ਭਗਤ ਸਿੰਘ ਨਗਰ ਵਿੱਚ ਨੁਕੜ ਮੀਟਿੰਗ ਕੀਤੀ, ਲੋਕਾਂ ਦਾ ਮਿਲਿਆ ਭਰਵਾਂ ਸਮਰਥਣ

ਨਕੋਦਰ (ਏ.ਐਲ.ਬਿਉਰੋ) ਹਲਕਾ ਨਕੋਦਰ ਦੇ ਮੁਹੱਲਾ ਭਗਤ ਸਿੰਘ ਨਗਰ ਚ ਪਰਮਿੰਦਰ ਸਿੰਘ ਭਿੰਦਾ ਦੇ ਗ੍ਰਹਿ ਨਿਵਾਸ ਵਿੱਚ ਇੱਕ ਨੁੱਕੜ ਮੀਟਿੰਗ ਰੱਖੀ ਗਈ। ਇਹ ਮੀਟਿੰਗ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਦੀ ਮੇਹਨਤ ਸਦਕਾ ਹੋਈ। ਇਹ ਨੁੱਕੜ ਮੀਟਿੰਗ ਬੇਹਦ ਕਾਮਯਾਬ ਰਹੀ। ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕੀਤੀ ਕਿਉਂਕਿ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਦਿਨ ਰਾਤ ਇੱਕ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ। ਵਿਧਾਇਕ ਇੰਦਰਜੀਤ ਕੌਰ ਮਾਨ ਹਰ ਮੁਹੱਲੇ ਹਲ ਹਰ ਵਾਰਡ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਲੋਕ ਸਭਾ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ। ਇਸ ਮੌਕੇ ਤੇ ਹਲਕਾ ਐਮ.ਐਲ.ਏ. ਮੈਡਮ ਇੰਦਰਜੀਤ ਕੌਰ ਮਾਨ ਨੇ ਇੱਕੋ ਇੱਕ ਆਮ ਆਦਮੀ ਪਾਰਟੀ ਪੰਜਾਬ ਦਾ ਸਰਵ ਪੱਖੀ ਵਿਕਾਸ ਕਰ ਸਕਦੀ ਹੈ। ਇਸ ਮੀਟਿੰਗ ਚ ਮੁਹੱਲਾ ਨਿਵਾਸੀ ਜਿਨਾਂ ਵਿੱਚ ਪਰਵਿੰਦਰ ਸਿੰਘ ਭਿੰਦਾ, ਪਵਨਦੀਪ ਕੌਰ, ਦਵਿੰਦਰ ਸਿੰਘ, ਚਰਨਵੀਰ ਸਿੰਘ, ਅਮਰੀਕ ਸਿੰਘ ਥਿੰਦ ਕੌਂਸਲਰ, ਗੁਰਵਿੰਦਰ ਸਿੰਘ ਕਲਸੀ, ਕਰਨਵੀਰ ਸ਼ਰਮਾ, ਜਸਵਿੰਦਰ ਸਿੰਘ, ਮਾਸਟਰ ਕੀਰਤਨ ਸਿੰਘ ਜਤਨ, ਐਡਵੋਕੇਟ ਜਗਰੂਪ ਸਿੰਘ ਹਲਕਾ ਕੋਡੀਨੇਟਰ ਲੀਗਲ ਸੈਲ, ਸੁਰਿੰਦਰ ਸਿੰਘ ਵਿਰਦੀ, ਸਰਬਜੀਤ ਸਿੰਘ, ਮਾਸਟਰ ਕਸਤੂਰੀ, ਕਰਨੈਲ ਸਿੰਘ, ਜਗਦੀਸ਼ ਸਿੰਘ ਵੀਨਾ ਰਾਣੀ ਜੋਗਿੰਦਰ ਕੌਰ ਤੇ ਹਰਪ੍ਰੀਤ ਕੌਰ, ਜੋਗਿੰਦਰ ਕੌਰ, ਜਸਵਿੰਦਰ ਕੌਰ, ਸੁਖਵੰਤ ਕੌਰ, ਮਨਜੀਤ ਸਿੰਘ ਸੀਰਾ ਤੇ ਕੁਲਵੰਤ ਕੌਰ, ਸੁਰਿੰਦਰ ਗਿੱਲ ਆਦਿ ਵੀ ਹਾਜ਼ਰ ਸਨ।
