ਜਿਲਾ ਕਪੂਰਥਲਾ ‘ਚ ਵੀਰਵਾਰ ਸ਼ਾਮ 5 ਵਜੇ ਤੋਂ ਸ਼ਨੀਵਾਰ ਸ਼ਾਮ 7 ਵਜੇ ਤੱਕ ਸ਼ਰਾਬ ਦੇ ਠੇਕੇ ਰਹਿਣਗੇ ਬੰਦ, 4 ਜੂਨ ਨੂੰ ਵੀ ਰਹੇਗਾ ਡਰਾਈ ਡੇਅ

ਕਪੂਰਥਲਾ (ਏ.ਐਲ.ਬਿਉਰੋ) ਜਿਲਾ ਮੈਜਿਸਟ੍ਰੇਰੇਟ-ਕਮ-ਜਿਲਾ ਚੋਣ ਅਫਸਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਪੰਜਾਬ ਵੱਲੋਂ ਜਾਰੀ ਹੁਕਮਾਂ ਅਨੁਸਾਰ ਲੋਕ ਸਭਾ ਚੋਣਾਂ ਦੇ ਮੱਦੇਨਜਰ 30 ਮਈ (ਵੀਰਵਾਰ) ਸ਼ਾਮ 5 ਵਜੇ ਤੋਂ 1 ਜੂਨ (ਸ਼ਨੀਵਾਰ) ਸ਼ਾਮ 7 ਵਜੇ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਉਨਾਂ ਦੱਸਿਆ ਕਿ ਇਸੇ ਤਰਾਂ ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ (ਮੰਗਲਵਾਰ) ਨੂੰ ਵੀ ਜਿਲੇ ਵਿਚ ਡਰਾਈ ਡੇਅ ਰਹੇਗਾ। ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
