ਨੂਰਮਹਿਲ ਵਿਚ ਬਿਜਲੀ ਦਾ ਬੁਰਾ ਹਾਲ, ਗਰਮੀ ਨੇ ਕੱਢੇ ਲੋਕਾਂ ਦੇ ਵੱਟ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਸ਼ਹਿਰ ਵਿਚ ਜਦੋਂ ਵੀ ਥੋੜੀ ਬਹੁਤ ਹਨੇਰੀ ਆਉਂਦੀ ਹੈ ਤਾਂ ਬਿਜਲੀ ਉਸੇ ਸਮੇਂ ਬੰਦ ਹੋ ਜਾਂਦੀ ਹੈ ਕਿਉਂਕਿ ਨੂਰਮਹਿਲ ਵਿਚ ਬਿਜਲੀ ਦੀਆਂ ਤਾਰਾ ਦਾ ਏਨਾ ਬੁਰਾ ਹਾਲ ਹੈ। ਕਿਸੇ ਵੇਲੇ ਵੀ ਸੜੵ ਸਕਦੀਆਂ ਹਨ। ਬੀਤੀ ਰਾਤ ਜਦੋਂ ਹਨੇਰੀ ਆਈ ਤਾਂ 9 ਵਜੇ ਸਾਰੇ ਸ਼ਹਿਰ ਦੀ ਬਿਜਲੀ ਬੰਦ ਹੋ ਗਈ। ਖ਼ਬਰ ਲਿਖਣ ਤੱਕ ਇਸ ਵੇਲੇ ਦੁਪਿਹਰ ਦੇ ਤਿੰਨ ਵੱੱਜ ਚੁੱਕੇ ਹਨ। ਪਰ ਏਨੇ ਘੰਟੇ ਬੀਤ ਜਾਣ ਦੇ ਬਾਅਦ ਵੀ ਬਿਜਲੀ ਨਹੀ ਆਈ। ਉਧਰ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਬਜ਼ਾਰਾਂ ਵਿਚ ਸੁੰਨਸਾਨ ਪਈ ਹੋਈ ਹੈ। ਸਿਰਫ਼ ਜਨਰੇਟਰਾਂ ਦੀ ਅਵਾਜ਼ ਹੀ ਸੁਣਾਈ ਦੇ ਰਹੀ ਹੈ। ਪਿਛਲੇ ਸਾਲਾ ਵਿਚ ਨੂਰਮਹਿਲ ਵਿਚ ਤਾਰਾ ਦੀ ਗੰਦਗੀ ਕੱਢਣ ਲਈ ਕੇਦਰ ਸਰਕਾਰ ਵੱਲੋਂ 3.50 ਕਰੋੜ ਰੁਪਏ ਵੀ ਦਿੱਤੇ ਗਏ ਸਨ। ਪਤਾ ਨਹੀਂ ਇਹ ਕਿੱਥੇ ਲੱਗੇ। ਸ਼ਹਿਰ ਵਿਚ ਤਾਰਾ ਦਾ ਇੰਨਾ ਬੁਰਾ ਹਾਲ ਹੈ ਕਿ ਕਿਸੇ ਵੇਲੇ ਕੋਈ ਵੀ ਹਾਦਸਾ ਹੋ ਸਕਦਾ ਹੈ।
