ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੰਜੀਵ ਵਲੋਂ ਕਾਂਗਰਸ ਪਾਰਟੀ ਦੇ ਕਸ਼ੋਰੀ ਲਾਲ ਨੂੰ ਵੱਡੀ ਜਿੱਤ ਪ੍ਰਾਪਤ ਕਰਨ ਤੇ ਵਧਾਈ ਦਿੱਤੀ

ਹੁਸ਼ਿਆਰਪੁਰ/ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਆਪ ਦੇ ਆਗੂ ਸੰਜੀਵ ਨੇ ਦੱਸਿਆ ਕਿ ਅਮੇਠੀ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਨੇ ਸਮ੍ਰਿਤੀ ਇਰਾਨੀ ਨੂੰ ਹਰਾਇਆ। ਉਨ੍ਹਾਂ ਨੂੰ ਇਸ ਜਿੱਤ ਤੇ ਲੱਖ ਲੱਖ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਪਿੰਡ ਭਵਾਨੀਪੁਰ ਚ ਉਨ੍ਹਾਂ ਦਾ ਹਮੇਸ਼ਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਉਹ ਇਸ ਪਿੰਡ ਦੇ ਵਸਨੀਕ ਹਨ। ਸਾਨੂੰ ਉਨ੍ਹਾਂ ਤੇ ਹਮੇਸ਼ਾ ਮਾਨ ਰਿਹਾ ਹੈ ਉਨ੍ਹਾਂ ਦੀ ਇਸ ਵੱਡੀ ਜਿੱਤ ਨੇ ਪਿੰਡ ਦਾ ਤੇ ਬੀਤ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਗੱਲਬਾਤ ਦੌਰਾਨ ਕਿਸ਼ੋਰੀ ਲਾਲ ਸ਼ਰਮਾ ਨੇ ਕਿਹਾ ਕਿ ਮੇਰੀ ਇਸ ਜਿੱਤ ਦਾ ਸਿਹਰਾ ਮੈਨੂੰ ਨਹੀਂ ਸਗੋਂ ਅਮੇਠੀ ਦੇ ਲੋਕਾਂ ਅਤੇ ਗਾਂਧੀ ਪਰਿਵਾਰ ਨੂੰ ਜਾਂਦਾ ਹੈ। ਮੈਂ ਆਪਣੀ ਇਸ ਜਿੱਤ ਇਹਨਾ ਨੂੰ ਸਮਰਪਿਤ ਕਰਦਾ ਹਾਂ। ਇਨ੍ਹਾਂ ਦੇ ਸਦਕੇ ਹੀ ਅੱਜ ਇਹ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ। ਕਿਸ਼ੋਰੀ ਲਾਲ ਸ਼ਰਮਾ ਦੀ ਜਿੱਤ ਦੀ ਖੁਸ਼ੀ ਉਨ੍ਹਾਂ ਦੇ ਪਿੰਡ ਭਵਾਨੀਪੁਰ ਬੀਤ ਗੜਸ਼ੰਕਰ ਇਲਾਕੇ ਵਿੱਚ ਵੀ ਦੇਖਣ ਨੂੰ ਮਿਲੀ। ਇਸ ਮੋਕੇ ਪਿੰਡ ਭਵਾਨੀਪੁਰ ਦੇ ਸੰਜੀਵ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੇ ਆਗੂ ਨੇ ਉਨ੍ਹਾਂ ਨੂੰ ਦਿਲ ਦੀਆਂ ਗਹਿਰਾਈਆਂ ਤੋ ਮੁਬਾਰਕਬਾਦ ਦਿੱਤੀ ਜਿਨ੍ਹਾਂ ਦੀ ਇਸ ਵੱਡੀ ਜਿੱਤ ਦੇ ਸਦਕੇ ਪਿੰਡ ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।ਤੇ ਉਨ੍ਹਾਂ ਕਿਹਾ ਕਿ ਕਿਸ਼ੋਰੀ ਲਾਲ ਜੀ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਐਮ ਪੀ ਦੀ ਹਿਮਾਚਲ ਤੋ ਚੌਣ ਜਿੱਤ ਕਿ ਪਾਰਲੀਮੈਂਟ ਵਿਚ ਪਹੰਚ ਕੀਤੀ ਹੈ। ਆਪ ਦੇ ਆਗੂ ਸੰਜੀਵ ਨੇ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਤੇ ਬੀਤ ਇਲਾਕੇ ਵਲੋ ਉਨ੍ਹਾਂ ਨੂੰ ਵਧਾਈ ਦਿੱਤੀ ਹੈ।ਇਸ ਮੋਕੇ ਉਨ੍ਹਾਂ ਨੇ ਦੱਸਿਆ ਕਿ ਕਿਸ਼ੋਰੀ ਲਾਲ ਸ਼ਰਮਾ ਇੱਥੇ ਅਕਸਰ ਆਉਂਦੇ ਰਹਿੰਦੇ ਹਨ ਅਤੇ ਪਿੰਡ ਦੇ ਵਿਕਾਸ ਵਿੱਚ ਮਦਦ ਕਰਦੇ ਰਹਿੰਦੇ ਹਨ।ਹੁਣ ਉਹ ਮੈਂਬਰ ਪਾਰਲੀਮੈਂਟ ਬਣ ਕੇ ਆਉਣਗੇ ਜਿਸ ਲਈ ਸਾਨੂੰ ਉਨ੍ਹਾਂ ‘ਤੇ ਮਾਣ ਹੈ।
