ਬੈਂਸ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜੀ ਤੋ ਮਾਲਵਿੰਦਰ ਕੰਗ ਨੂੰ ਵੱਡੀ ਜਿੱਤ ਪ੍ਰਾਪਤ ਕਰਨ ਤੇ ਵਧਾਈ ਦਿੱਤੀ

ਹੁਸ਼ਿਆਰਪੁਰ/ਗੜਸ਼ੰਕਰ (ਨੀਤੂ ਸ਼ਰਮਾ) ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਉਨ੍ਹਾਂ ਦੀ ਵੱਡੀ ਜਿੱਤ ਤੇ ਮੁਬਾਰਕਬਾਦ ਦਿੱਤੀ।ਇਸ ਮੋਕੇ ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ। ਇਸ ਮੋਕੇ ਉਨ੍ਹਾਂ ਕਿਹਾ ਕਿ ਬੇਸ਼ਕ ਪੰਜਾਬ ਵਿਚ ਆਪ 3 ਸੀਟਾ ਤੋ ਜੈਤੂ ਰਹੀ ਹੈ। ਪਾਰਲੀਮੈਂਟ ਚ ਇਹ ਆਪ ਦੇ ਤਿੰਨੋ ਹੀਰੇ ਹੀ ਪੰਜਾਬ ਦੇ ਹੱਕ ਦੀ ਗੱਲ ਕਰਨ ਗੇ ।ਤੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਗੇ।ਇਸ ਮੋਕੇ ਹੇਮਰਾਜ ਬੈਂਸ ਨੇ ਮਾਲਵਿੰਦਰ ਸਿੰਘ ਕੰਗ ਤੇ ਹਲਕਾ ਗੜਸ਼ੰਕਰ ਦੇ ਵਿਧਾਇਕ ਤੇ ਡਿਪਟੀ ਸਪੀਕਰ ਜੈ ਸਿੰਘ ਰੌੜੀ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋ ਮੁਬਾਰਕਬਾਦ ਦਿੱਤੀ। ਤੇ ਕਿਹਾ ਕਿ ਕੰਗ ਦੀ ਇਸ ਵੱਡੀ ਜਿੱਤ ਡਿਪਟੀ ਸਪੀਕਰ ਜੈ ਸਿੰਘ ਰੋੜੀ ਦੇ ਹਲਕੇ ਵਿਚ ਕੀਤੇ ਵਿਕਾਸ ਕਾਰਜ ਨੂੰ ਦੇਖਦੇ ਹੋਏ ਹੋਈ ਹੈ। ਕਿਉਂ ਕਿ ਹਲਕੇ ਵਿੱਚ ਡਿਪਟੀ ਸਪੀਕਰ ਜੈ ਸਿੰਘ ਰੋੜੀ ਦੇ ਕਿਤੇ ਹੋਏ ਕੰਮ ਬੋਲਦੇ ਹਨ। ਹਲਕੇ ਵਿਚ ਉਨ੍ਹਾਂ ਨੇ ਜੋ ਵਾਦਾ ਲੋਕਾਂ ਨਾਲ ਕੀਤਾ ਸੀ ਉਹ ਪੂਰਾ ਕੀਤਾ।ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਜਿਵੇਂ ਜੈ ਸਿੰਘ ਰੋੜੀ ਨੇ ਹਲਕੇ ਚ ਵਿਕਾਸ ਕਰਨ ਚ ਕੋਈ ਕਸਰ ਨਹੀਂ ਛੱਡੀ ਉਸੇ ਤਰ੍ਹਾਂ ਹੀ ਮਾਲਵਿੰਦਰ ਕੰਗ ਵੀ ਹਲਕੇ ਚ ਵੱਡੇ ਵਿਕਾਸ ਕਾਰਜ ਰਾਉਣਗੇ।
