ਵਿਸ਼ਵ ਵਾਤਾਵਰਨ ਦਿਵਸ ਮੌਕੇ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਵੱਲੋਂ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ

ਨਕੋਦਰ (ਏ.ਐਲ.ਬਿਉਰੋ) ਸਮਾਜ ਸੇਵਾ ਨੂੰ ਸਮਰਪਿਤ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਨਕੋਦਰ ਜੋ ਸਮੇਂ ਸਮੇਂ ਤੇ ਸਮਾਜ ਸੇਵਾ ਲਈ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਨ ਅਤੇ ਇਸ ਵਾਰ ਵਿਸ਼ਵ ਵਾਤਾਵਰਨ ਦਿਵਸ ਮੌਕੇ ਮੇਰੇ ਰਾਮ ਵੈਲਫੇਅਰ ਕਲੱਬ (ਰਜਿ.) ਵੱਲੋਂ ਸਮੂਹ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ ਬੂਟੇ ਵੱਖ-ਵੱਖ ਜਗ੍ਹਾ ਤੇ ਲਗਾਏ ਗਏ। ਇਸ ਮੌਕੇ ਕਲੱਬ ਮੈਂਬਰਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਮਿਲਜੁਲ ਕੇ ਰੋਜਾਨਾ ਬੂਟੇ ਲਗਾਈਏ ਅਤੇ ਬੂਟੇ ਲਗਾਉਣ ਦੇ ਨਾਲ ਨਾਲ ਇਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਚ ਸਾਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮਿਲ ਸਕੇ।
