August 7, 2025
#National

ਚਰਨਜੀਤ ਸਿੰਘ ਚੰਨੀ ਦੇ ਜਿੱਤ ਦੀ ਖੁਸ਼ੀ ਵਿੱਚ ਕੋਟਲਾ ਸੂਰਜ ਮੱਲ ਵਿਖੇ ਮਨਾਇਆ ਜਸ਼ਨ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੀ ਲੀਡ 1 ਲੱਖ 75 ਹਜ਼ਾਰ 993 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।ਜਿਸ ਨੂੰ ਲੈਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜਿੱਤ ਦੇ ਜਸ਼ਨ ਮਨਾਏ ।ਇਸ ਦੌਰਾਨ ਹਲਕਾ ਸ਼ਾਹਕੋਟ ਦੇ ਪਿੰਡ ਕੋਟਲਾ ਸੂਰਜ ਮੱਲ ਵਿਖੇ ਸਮਰਥਕਾਂ ਵੱਲੋਂ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ ਇਸ ਮੌਕੇ ਪਰਮਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲੇ ਜਲੰਧਰ ਹੀ ਨਹੀਂ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਲਈ ਵੱਡੇ ਉਪਰਾਲੇ ਕੀਤੇ ਹਨ ਜੋਂ ਕਿ ਨਾ ਪਿਛਲੀਆ ਤੇ ਨਾ ਹੀ ਮੌਜੁਦਾ ਸਰਕਾਰ ਕਰ ਸਕੀ ਹੈ ਜਿਸ ਕਰਕੇ ਹੁਣ ਜਲੰਧਰ ਦੇ ਲੋਕਾਂ ਨੇ ਇੱਕ ਸੱਚੇ ਤੇ ਇਮਾਨਦਾਰ ਆਗੂ ਨੂੰ ਵੱਡੀ ਲੀਡ ਨਾਲ ਜਿਤਾ ਕੇ ਉਨ੍ਹਾਂ ਦਾ ਮਾਣ ਉੱਚਾ ਕੀਤਾ ਹੈ।ਇਸ ਉਪਰੰਤ ਉਨ੍ਹਾਂ ਕਿਹਾ ਪਿੰਡ ਕੋਟਲਾ ਸੂਰਜ ਮੱਲ ਦੀ ਸੰਗਤ ਨੇ 40 ਵੋਟਾਂ ਵੱਧ ਸ੍ਰ ਚਰਨਜੀਤ ਸਿੰਘ ਚੰਨੀ ਦੀ ਝੋਲੀ ਪਾਕੇ ਆਪਣੇ ਨਗਰ ਤੋਂ ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਸਾਬਕਾ ਸਰਪੰਚ ਗੁਰਨਾਮ ਸਿੰਘ ਖੋਸਾ, ਜਗਤਾਰ ਸਿੰਘ ਖਾਲਸਾ, ਬਾਬਾ ਜਸਵੰਤ ਸਿੰਘ ਕੋਟਲਾ, ਸਤਵਿੰਦਰ ਸਿੰਘ ਸੱਤਾ ਠੇਕੇਦਾਰ, ਊਧਮ ਸਿੰਘ ਘੁੰਮਣ, ਗੁਰਮੇਜ਼ ਸਿੰਘ ਖਾਲਸਾ, ਰਵਿੰਦਰ ਸਿੰਘ ਲੰਬੜਦਾਰ, ਪਰਵਿੰਦਰ ਸਿੰਘ ਲੰਬੜਦਾਰ, ਕੁਲਵੰਤ ਸਿੰਘ,ਤੀਰਥ ਖੋਸਾ, ਬਲਵੀਰ ਖੋਸਾ, ਬਿੰਦੂ ਖੋਸਾ, ਗੁਰਜੰਟ ਸਿੰਘ ਖੋਸਾ, ਹਰਜਿੰਦਰ ਸਿੰਘ ਸਾਬੀ, ਮਨਿੰਦਰ ਸਿੰਘ ਖੋਸਾ, ਕਿੱਦਾਂ ਖੋਸਾ,ਵੀਰੂ ਕੋਟਲਾ,ਤਾਰੀ ਕੋਟਲਾ, ਸਿੱਪੀ ਨੰਦੜਾ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *