ਕੰਗਣਾ ਰਣੌਤ ਨੂੰ ਕਿਸਾਨਾਂ ਦੀਆਂ ਔਰਤਾਂ ਪ੍ਰਤੀ ਬੋਲੀ ਗਈ ਸ਼ਬਦਾਵਲੀ ਦਾ ਨਤੀਜਾ ਭੁਗਤਣਾ ਪਿਆ

ਜੰਡਿਆਲਾ ਗੁਰੂ, ਬੀਤੇ ਦਿਨ ਚੰਡੀਗੜ੍ਹ ਏਅਰਪੋਰਟ ਤੋਂ ਵਾਪਰੀ ਘਟਨਾ ਸਬੰਧੀ ਜਦੋਂ ਗੁਰਦੁਆਰਾ ਨਾਨਕਸਰ ਸਾਹਿਬ ਨਾਨਕਸਰ ਨਗਰ ਜੰਡਿਆਲਾ ਗੁਰੂ ਦੇ ਮੁੱਖ ਸੇਵਾਦਾਰ ਬਾਬਾ ਬਿਬੇਕ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਵੱਲੋਂ 90 ਪ੍ਰਸੈਂਟ ਤੋਂ ਉਪਰ ਕੁਰਬਾਨੀਆਂ ਦਿੱਤੀਆਂ ਗਈਆਂ ਅਤੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਆਪਣੇ ਹੱਕਾਂ ਲਈ ਧਰਨੇ ਲਗਾਉਣੇ ਪ੍ਰਦਰਸ਼ਨ ਕਰਨਾ ਜਾਇਜ਼ ਮੰਨਿਆ ਜਾਂਦਾ ਹੈ ਅੱਗੇ ਉਨ੍ਹਾ ਕਿਹਾ ਕਿ ਬੀਤੇ ਲੰਮੇਂ ਸਮੇਂ ਤੋਂ ਕਿਸਾਨਾਂ ਵੱਲੋਂ ਦਿੱਲੀ ਵਿਖੇ ਵੀ ਅਤੇ ਹਰਿਆਣਾ ਬਾਰਡਰ ਤੇ ਵੀ ਪੰਜਾਬ ਦੇ ਕਿਸਾਨਾਂ ਵੱਲੋਂ ਸ਼ਾਂਤਮਈ ਧਰਨਾ ਲਗਾਇਆ ਗਿਆ ਲੇਕਿਨ ਫਿਰ ਵੀ ਕਿਸਾਨਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਫਿਰ ਵੀ ਪ੍ਰਵਾਨ ਨਹੀਂ ਕੀਤਾ ਗਿਆ ਕਿਤੇ ਨਾ ਕਿਤੇ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਇਹ ਧਰਨੇ ਪ੍ਰਦਰਸ਼ਨ ਲੰਮੇ ਸਮੇਂ ਤੋਂ ਚਲਦੇ ਆ ਰਹੇ ਹਨ ਅਤੇ ਇਨ੍ਹਾਂ ਧਰਨਿਆਂ ਵਿੱਚ ਧਰਨਾਕਾਰੀ ਕਿਸਾਨਾਂ ਦੀਆਂ ਮਾਵਾਂ ਭੈਣਾਂ ਧੀਆਂ ਵੀ ਸ਼ਾਮਲ ਹੋ ਕੇ ਭਾਰਤ ਦੇਸ਼ ਦੀ ਹਕੂਮਤ ਤੱਕ ਆਪਣੀ ਗੱਲ ਪਹੁੰਚਾਉਣ ਲਈ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋਈਆਂ ਹਨ ਅਤੇ ਬੀਤੇ ਸਮੇਂ ਦੌਰਾਨ ਕੰਗਨਾਂ ਰਣੌਤ ਵੱਲੋਂ ਇਨ੍ਹਾਂ ਧਰਨਿਆਂ ਵਿੱਚ ਸ਼ਾਮਲ ਹੋਣ ਵਾਲੀਆਂ ਔਰਤਾਂ ਪ੍ਰਤੀ ਮੰਦਭਾਗੇ ਬਿਆਨ ਦੇਣੇ ਤਾਂ ਕਹਿਣਾ ਕਿ ਇਹ ਔਰਤਾਂ ਤਾਂ ਸੌ ਸੌ ਰੁਪਏ ਦਿਹਾੜੀ ਤੇ ਆਈਆਂ ਹੋਈਆਂ ਹਨ ਉਸ ਸਮੇਂ ਜੇਕਰ ਸਰਕਾਰ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਕੰਗਨਾ ਰਣੌਤ ਨੂੰ ਇਹ ਦਿਨ ਨਾ ਵੇਖਣਾ ਪੈਂਦਾ ਕਿਉਂਕਿ ਉਨਾਂ ਧਰਨਿਆਂ ਵਿੱਚ ਥੱਪੜ ਮਾਰਨ ਵਾਲੀ ਭੈਣ ਕੁਲਵਿੰਦਰ ਕੌਰ ਦੀ ਮਾਂ ਵੀ ਸ਼ਾਮਲ ਸੀ ਅਤੇ ਮਾਂ ਤਾਂ ਪ੍ਰਮਾਤਮਾ ਰੂਪ ਹੁੰਦੀ ਹੈ ਸ਼ਾਇਦ ਇਸੇ ਨੂੰ ਲੈ ਕਿ ਭੈਣ ਕੁਲਵਿੰਦਰ ਕੌਰ ਨੇ ਥੱਪੜ ਜੜਿਆ ਹੋਵੇਗਾ ਬਾਕੀ ਇਹ ਜਾਂਚ ਦਾ ਵਿਸ਼ਾ ਹੈ ਕਿ ਥੱਪੜ ਕਿਉਂ ਵੱਜਾ ਅੱਗੇ ਉਨ੍ਹਾ ਕਿਹਾ ਕਿ ਜੇਕਰ ਬਹਿਸਬਾਜ਼ੀ ਦੌਰਾਨ ਥੱਪੜ ਵੱਜਾ ਤਾਂ ਇਸ ਦਾ ਇਹ ਮਤਲਬ ਤਾਂ ਨਹੀਂ ਕਿ ਕੰਗਨਾ ਰਣੌਤ ਇਹ ਕਹੇ ਕਿ ਪੰਜਾਬ ਵਿੱਚ ਤਾਂ ਅੱਤਵਾਦ ਫੈਲ ਰਿਹਾ ਆਖਰ ਪੰਜਾਬ ਸੂਬੇ ਨੂੰ ਹੀ ਕਿਉਂ ਅੱਤਵਾਦ ਦਾ ਖਿਤਾਬ ਦਿੱਤਾ ਜਾ ਰਿਹਾ ਪੂਰੇ ਦੇਸ਼ ਵਿੱਚ ਕਿਤੇ ਨਾ ਕਿਤੇ ਮੰਦਭਾਗੇ ਬਿਆਨ ਦੇਣ ਵਾਲਿਆਂ ਨਾਲ ਇਹ ਸਭ ਕੁਝ ਵਾਪਰਦਾ ਹੈ ਅਤੇ ਇਹ ਸਭ ਕੁਝ ਵਾਪਰਨਾ ਸੁਭਾਵਿਕ ਹੈ ਅੱਗੇ ਬਾਬਾ ਬਿਬੇਕ ਸਿੰਘ ਨੇ ਕਿਹਾ ਕਿ ਕੰਗਨਾ ਰਣੌਤ ਨੂੰ ਕਿਸ ਨੇ ਹੱਕ ਦਿੱਤਾ ਕਿ ਉਹ ਪੰਜਾਬ ਪ੍ਰਤੀ ਐਸੇ ਬਿਆਨ ਦੇ ਕੇ ਦੇਸ਼ ਦੀ ਅਮਨਸ਼ਾਂਤੀ ਨੂੰ ਭੰਗ ਕਰੇ ਸਰਕਾਰ ਕੰਗਨਾ ਰਣੌਤ ਤੇ ਵੀ ਬਣਦੀ ਕਾਰਵਾਈ ਕਰੇ I
