ਪਿੰਡ ਕਠਾਣਾ ਵਿਖੇ ਹਜ਼ਰਤ ਪਾਕ ਜਨਾਬ ਬਾਬਾ ਲਸੂਟੀ ਸ਼ਾਹ ਜੀ ਦਾ 2 ਰੌਜਾ ਮੇਲਾਂ ਸੰਪੰਨ ਹੋਇਆ

ਹੁਸ਼ਿਆਰਪੁਰ (ਭੁਪਿੰਦਰ ਸਿੰਘ) ਪਿੰਡ ਝਿੰਗੜ ਕਲਾਂ ਦੇ ਨਜ਼ਦੀਕ ਪੈਂਦੇ ਪਿੰਡ ਕਠਾਣਾ ਵਿਖੇ ਸ਼ਾਹੀ ਦਰਬਾਰ ਹਜ਼ਰਤ ਪਾਕ ਜਨਾਬ ਬਾਬਾ ਲਸੂਟੀ ਸ਼ਾਹ ਜੀ ਦਾ ਸਲਾਨਾਂ ਮੇਲਾ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ। ਇਸ ਮੌਕੇ ਇਸ ਦਰਬਾਰ ਦੇ ਮੁੱਖ ਗੱਦੀ ਨਸ਼ੀਨ ਲੱਕੀ ਸ਼ਾਹ ਕਾਦਰੀ ਤੇ ਮੁੱਖ ਸੇਵਾਦਾਰ ਜਸਵੀਰ ਸ਼ਾਹ ਕਾਦਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਮਹਿਦੀ ਦੀ ਰਸਮ ਤੇ ਪੀਰਾਂ ਦੇ ਚਿਰਾਗ ਰੋਸ਼ਨ ਕੀਤੇ ਗਏ। ਚਾਦਰ ਦੀ ਰਸਮ ਤੇ ਨਿਸਾਨ ਸਾਹਿਬ ਦੀ ਰਸਮ ਅਦਾ ਕੀਤੀ। ਇਸ ਮੌਕੇ ਦਰਬਾਰ ਦੇ ਮੁੱਖ ਗੱਦੀ ਨਸ਼ੀਨ ਲੱਕੀ ਸ਼ਾਹ ਕਾਦਰੀ ਤੇ ਮੁੱਖ ਸੇਵਾਦਾਰ ਜਸਵੀਰ ਸ਼ਾਹ ਕਾਦਰੀ ਨੇ ਇਸ ਮੇਲੇ ਦਾ ਸਪੱਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਰੋਸ਼ਨ ਰਵੀ ਕਵਾਲ ਪਾਰਟੀ ਬੈਚਾਂ ਵਲੋਂ ਸੂਫ਼ੀਆਨਾ ਕਲਾਮ ਪੇਸ਼ ਕਰਕੇ ਮਹਿਫ਼ਲ ਦਾ ਅੰਗਾਜ ਕੀਤਾਂ ਉਪਰੰਤ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਇਸ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਸੋਨੂੰ ਸੱਭਰਵਾਲ ਦੇ ਮਿਊਜੀਕਲ ਗਰੁੱਪ ਵਲੋਂ ਆਪਣੇ ਫੱਨ ਦਾ ਮੁਜਾਹਰਾ ਕਰਕੇ ਖੂਬ ਰੰਗ ਬੰਨ੍ਹਿਆ । ਇਸ ਮੌਕੇ ਮੇਲੇਆ ਵਿੱਚ ਧੂੰਮਾਂ ਪਾਉਣ ਵਾਲਾ ਸੂਫ਼ੀ ਗਾਇਕ ਐਚ.ਐਸ.ਬੇਗਮਪੁਰੀ ਤੇ ਭਿੰਦਾ ਫੱਤੋਵਾਲੀਆ ਨੇ ਪੀਰਾਂ ਦਾ ਗੁਣਗਾਨ ਕਰਕੇ ਸਮੂਹ ਸੰਗਤਾਂ ਨੂੰ ਪੀਰਾਂ ਦੇ ਚਰਨਾਂ ਨਾਲ ਜੋੜਿਆ। ਇਸ ਮੌਕੇ ਇਸ ਮੇਲੇ ਵਿੱਚ ਵੱਖ ਵੱਖ ਜਗ੍ਹਾ ਤੋਂ ਆਏ ਫੱਕਰ ਫ਼ਕੀਰਾਂ ਨੇ ਇਸ ਸੂਫ਼ੀਆਨਾ ਮਹਿਫ਼ਲ ਵਿੱਚ ਹਾਜ਼ਰੀ ਲਗਵਾਈ। ਅਖੀਰ ਦੇ ਵਿੱਚ ਦਰਬਾਰ ਦੇ ਮੁੱਖ ਗੱਦੀ ਨਸ਼ੀਨ ਲੱਕੀ ਸ਼ਾਹ ਕਾਦਰੀ ਤੇ ਮੁੱਖ ਸੇਵਾਦਾਰ ਜਸਵੀਰ ਸ਼ਾਹ ਕਾਦਰੀ ਵਲੋਂ ਨਗਰ ਦੀਆਂ ਸਮੂਹ ਸੰਗਤਾਂ, ਸੇਵਾਦਾਰ ਤੇ ਵੱਖ ਵੱਖ ਅਹੁਦੇਦਾਰਾਂ ਦਾ ਇਸ ਮੇਲੇ ਵਿੱਚ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਤੇ ਪੀਰਾਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਬੌਬੀ ਸ਼ਾਹ ਕਾਦਰੀ, ਗੋਪਾਲ ਸ਼ਾਹ ਕਾਦਰੀ, ਸ਼ੀਤਲ ਸਿੰਘ, ਸਾਂਭੀ ਸ਼ਾਹ ਕਾਦਰੀ, ਅਮਰ ਸ਼ਾਹ ਕਾਦਰੀ, ਸੇਵਾਦਾਰ ਵਿੰਦਰ ਓਰਫ ਬਿੰਦੀ ਤੇ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ।
