August 7, 2025
#National

ਅਨੰਦਪੁਰ ਸਾਹਿਬ ਲੋਕ ਸਭਾ ਤੋਂ ਜੇਤੂ ਰਹੇ ਮਲਵਿੰਦਰ ਸਿੰਘ ਕੰਗ ਗੜਸ਼ੰਕਰ 14 ਜੁਲਾਈ ਸਵੇਰੇ 10 ਵੱਜੇ ਵੋਟਰਾਂ ਦਾ ਕਰਨਗੇ ਧੰਨਵਾਦ

ਗੜਸ਼ੰਕਰ (ਸੰਜੀਵ ਰਾਣਾ) ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਵ ਨਿਯੁਕਤ ਸੰਸਦ ਸ਼੍ਰੀ ਮਲਵਿੰਦਰ ਸਿੰਘ ਕੰਗ ਹਲਕਾ ਗੜ੍ਹਸ਼ੰਕਰ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ 14 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਐਮ ਐਲ ਏ ਗੜ੍ਹਸ਼ੰਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਦਫਤਰ ਸਵੇਰੇ 10 ਵੱਜੇ ਇੱਕ ਸਮਾਗਮ ਚ ਸ਼ਿਰਕਤ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆ ਡਿਪਟੀ ਸਪੀਕਰ ਦੇ ਓ ਐਸ ਡੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਲੋਕ ਸਭਾ ਮੈਂਬਰ ਸ਼੍ਰੀ ਮਲਵਿੰਦਰ ਸਿੰਘ ਕੰਗ ਜਿੱਤਣ ਤੋਂ ਬਾਅਦ ਸ਼੍ਰੀ ਕੰਗ ਪਹਿਲੀ ਵਾਰ ਗੜ੍ਹਸ਼ੰਕਰ ਆ ਰਹੇ ਹਨ। ਓਹਨਾ ਦੇ ਸਵਾਗਤ ਲਈ ਹਲਕਾ ਗੜ੍ਹਸ਼ੰਕਰ ਦੇ ਆਪ ਆਗੂਆਂ ਤੇ ਵਲੰਟੀਅਰਾ ਚ ਭਾਰੀ ਉਤਸ਼ਾਹ ਹੈ। ਸ਼੍ਰੀ ਚੰਨੀ ਨੇ ਕਿਹਾ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਵਲੰਟੀਅਰ ਇਸ ਸਮਾਗਮ ਚ ਸ਼ਿਰਕਤ ਕਰਨਗੇ।

Leave a comment

Your email address will not be published. Required fields are marked *