August 7, 2025
#Punjab

ਥਾਣਾ ਸ਼ਾਹਕੋਟ, ਜਲੰਧਰ ਦਿਹਾਤੀ ਦੀ ਪੁਲਿਸ ਵੱਲੋ ਇਰਾਦਾ ਕਤਲ ਦੇ ਕੇਸ ਵਿੱਚ ਲੋੜੀਦੇ 01 ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ))ਮਾਨਯੋਗ ਡਾ. ਅੰਕੁਰ ਗੁਪਤਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਕੁਲਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਨਕੋਦਰ, ਅਡੀਸ਼ਨਲ ਚਾਰਜ ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋ ਇਰਾਦਾ ਕਤਲ ਦੇ ਕੇਸ ਵਿੱਚ ਲੋੜੀਂਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਮਲਕੀਤ ਰਾਮ ਵਾਸੀ ਪਰਜੀਆ ਖੁਰਦ ਥਾਣਾ ਸ਼ਾਹਕੋਟ ਨੇ ASI ਬੂਟਾ ਰਾਮ ਇੰਚਾਰਜ ਚੌਕੀ ਤਲਵੰਡੀ ਸੰਘੇੜਾ ਥਾਣਾ ਸ਼ਾਹਕੋਟ ਪਾਸ ਆਪਣਾ ਬਿਆਨ ਲਿਖਵਾਇਆ ਸੀ ਕਿ ਮਿਤੀ 24.05.2024 ਸਮਾਂ ਕਰੀਬ 10:00 ਰਾਤ ਦਾ ਹੋਵੇਗਾ ਕਿ ਉਹ ਸਮੇਤ ਆਪਣੇ ਦੋਸਤਾਂ ਦੇ ਬੱਸ ਅੱਡਾ ਪਰਜੀਆ ਕਲਾ ਵਿਖੇ ਗੋਲਗੱਪੇ ਖਾ ਰਿਹਾ ਸੀ ਕਿ ਸਤਵਰਗ ਉਰਫ ਸੱਗੋ ਪੁੱਤਰ ਬਲਵਿੰਦਰ, ਵਿਸ਼ਾਲ ਪੁੱਤਰ ਗੁਰਦੇਵ ਉਰਫ ਦੇਬੂ ਵਾਸੀਆਨ ਅਕਬਰਪੁਰ ਕਲਾ ਥਾਣਾ ਸ਼ਾਹਕੋਟ, ਤਰਨਜੀਤ ਉਰਫ ਕਾਲੂ ਪੁੱਤਰ ਕੁਲਦੀਪ ਉਰਫ ਕਾਕਾ, ਜਸਵੀਰ ਸਿੰਘ ਉਰਫ ਜੱਸਾ ਪੁੱਤਰ ਤੀਰਥ ਰਾਮ ਉਰਫ ਮੱਜੂ ਵਾਸੀਆਨ ਉਧੋਵਾਲ ਥਾਣਾ ਮਹਿਤਪੁਰ ਅਤੇ ਇਹਨਾ ਦੇ ਨਾਲ ਤਿੰਨ-ਚਾਰ ਹੋਰ ਨਾਮਲੂਮ ਲੜਕੇ ਸਨ। ਜਿਹਨਾ ਸਾਰਿਆ ਨੇ ਹੱਥਾ ਵਿੱਚ ਦਾਤਰ ਖੰਡਾ ਨੁਮਾ ਫੜੇ ਸਨ, ਜਿਹਨਾਂ ਨੇ ਉਸ ਦੀ ਅਤੇ ਉਸ ਦੇ ਦੋਸਤ ਜਤਿੰਦਰ ਸਿੰਘ ਉਰਫ ਗੋਰਾ ਦੀ ਮਾਰ ਦੇਣ ਦੀ ਨੀਅਤ ਨਾਲ ਦਸਤੀ ਹਥਿਆਰਾ ਨਾਲ ਕੁੱਟਮਾਰ ਕਰਕੇ ਜਖਮੀ ਕਰ ਦਿੱਤਾ ਅਤੇ ਆਪਣੇ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ। ਜਿਸ ਤੇ ASI ਬੂਟਾ ਰਾਮ ਵੱਲੋ ਮੁਕੱਦਮਾ ਨੰਬਰ 79 ਮਿਤੀ 03.06.2024 ਅ/ਧ 307,326,323,506,34 IPC ਥਾਣਾ ਸਾਹਕੋਟ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। ਤਫਤੀਸ਼ ਦੌਰਾਨ ਮਿਤੀ 12.06.2024 ਨੂੰ ਜਸਵੀਰ ਸਿੰਘ ਉਰਫ ਜੱਸਾ ਪੁੱਤਰ ਤੀਰਥ ਰਾਮ ਉਰਫ ਮੱਜੂ ਵਾਸੀ ਉਧੋਵਾਲ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ 02 ਸਾਥੀਆ ਨੂੰ ਪਹਿਲਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

Leave a comment

Your email address will not be published. Required fields are marked *