ਮਾਤਾ ਗੰਗਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ , ਨਕੋਦਰ ਵਿਖੇ ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਦਾ ਇੱਕ ਵਾਰ ਫਿਰ ਤੋਂ ਪ੍ਰੀਖਿਆ ਕੇਂਦਰ ਬਣਨ ਦਾ ਸਨਮਾਨ ਹਾਸਲ ਹੋਇਆ

ਮਾਤਾ ਗੰਗਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਜੋ ਕਿ ਵਿੱਦਿਆ ਦੇ ਖੇਤਰ ਵਿੱਚ ਉੱਚ ਕੋਟੀ ਦੀ ਵਿੱਦਿਆ ਦੇਣ ਲਈ ਪ੍ਰਸਿੱਧ ਹੈ , ਇੱਕ ਵਾਰ ਫਿਰ ਤੋ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ , ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਦਾ ਪ੍ਰੀਖਿਆ ਕੇਂਦਰ ਬਣਿਆ ਹੈ । ਜਿਸ ਵਿੱਚ ਵਿਦਿਆਰਥੀ ਅਲੱਗ ਅਲੱਗ ਵਿਸ਼ਿਆਂ ਵਿੱਚ ਪੇਪਰ ਪਾਉਂਦੇ ਹਨ , ਵਿਦਿਆਰਥੀ ਜੋ ਆਪਣੇ ਕੰਮਾਂ ਕਾਜਾਂ ਵਿੱਚ ਮੱਸਰੂਫ ਹਨ ਅਤੇ ਲਗਾਤਾਰ ਕਾਲਜ ਨਹੀਂ ਜਾ ਸਕਦੇ ਹਨ ਉਹ ਆਪਣੇ ਕੰਮਾਂ ਕਾਜਾਂ ਦੇ ਨਾਲ-ਨਾਲ ਵਿੱਦਿਆ ਵੀ ਜਾਰੀ ਰੱਖਦੇ ਹਨ , ਇਹ ਮੌਕਾ ਉਨ੍ਹਾਂ ਵਿਦਿਆਰਥੀਆ ਵਾਸਤੇ ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਮੁਹਾਇਆ ਕਰਵਂਾਦੀ ਹੈ। ਮਾਤਾ ਗੰਗਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਾਸਤੇ ਇਹ ਬਹੁਤ ਹੀ ਮਾਣ ਅਤੇ ਸਤਿਕਾਰ ਵਾਲੀ ਉੱਪਲਬਦੀ ਹੈ। ਮਾਤਾ ਗੰਗਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੈਨੇਜਮੇਂਟ , ਪਿ੍ਰਸੀਪਲ , ਸਟਾਫ਼ ਹਮੇਸ਼ਾ ਤੋਂ ਹੀ ਸਮਾਜ ਜ਼ਿੰਮੇਵਾਰੀ ਦਾ ਵਾਅਦਾ ਨਿਭਾਉਂਦਾ ਰਿਹਾ ਹੈ ਅਤੇ ਨਿਭਾਉਂਦਾ ਰਹੇਗਾ।
