ਪਿੰਡ ਖੋਖਰ ਕਲਾਂ ਦਾ ਗ਼ਰੀਬ ਪਰਿਵਾਰ ਲਗਾ ਰਿਹਾ ਮਦਦ ਦੀ ਗੁਹਾਰ,ਸਮਾਜ ਸੇਵੀਆਂ ਨੂੰ ਘਰ ਦੀ ਛੱਤ ਬਣਾਉਣ ਦੀ ਕੀਤੀ ਮੰਗ।

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਜਿਲ੍ਹਾ ਮਾਨਸਾ ਦੇ ਪਿੰਡ ਖੋਖਰ ਕਲਾਂ ਵਿਖੇ ਇੱਕ ਲੋੜਵੰਦ ਪਰਿਵਾਰ ਘਰ ਦੀ ਛੱਤ ਵਾਸਤੇ ਮਦਦ ਦੀ ਗੁਹਾਰ ਲਗਾ ਰਿਹਾ ਹੈ।ਜਿਸ ਵਿਚ ਗ਼ਰੀਬ ਪਰਿਵਾਰ ਵਿੱਚ ਰਹਿੰਦੀ ਇਕ ਔਰਤ ਦੀਆਂ ਦੋ ਧੀਆਂ ਹਨ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭੈਣ ਨੇ ਦੱਸਿਆ ਕਿ ਉਨ੍ਹਾਂ ਵਲੋਂ 30 ਹਜ਼ਾਰ ਰੁਪਏ ਦਾ ਲੋਨ ਲੈ ਕੇ ਪੁਰਾਣੀਆਂ ਇੱਟਾਂ ਲਾ ਕੇ ਹੀ ਘਰ ਦੀ ਢਹਿ ਚੁੱਕੀ ਛੱਤ ਨੂੰ ਦੁਆਰਾ ਬਣਾ ਰਹੇ ਹਨ ਪਰੰਤੂ ਉਨ੍ਹਾਂ ਕੋਲ ਲੋੜੀਂਦੇ ਪੈਸੇ ਨਾ ਹੋਣ ਕਾਰਨ ਛੱਤ ਦੀ ਉਸਾਰੀ ਲਈ ਸਮਾਨ ਲੈ ਪਾਉਣਾ ਮੁਸ਼ਕਿਲ ਹੈ ਅਤੇ ਕਹਿਰ ਦੀ ਗਰਮੀਂ ਵਿੱਚ ਬਿਨਾਂ ਛੱਤ ਦੇ ਰਹਿਣ ਲਈ ਮਜਬੂਰ ਹਨ।ਇਸ ਲਈ ਉਨ੍ਹਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਅਤੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਨ੍ਹਾਂ ਨੂੰ ਛੱਤ ਦੀ ਉਸਾਰੀ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇ।
