ਲੋਕਾਂ ਨੂੰ ਡਰਾ ਧਮਕਾ ਪੈਸੇ ਵਸੂਲਣ ਵਾਲੇ ਦੋ ਫਰਜ਼ੀ ਪੱਤਰਕਾਰ ਲਾਂਬੜਾ ਪੁਲਿਸ ਦੇ ਚੜੇ ਹੱਥੇ,

ਲਾਂਬੜਾ/ਜਲੰਧਰ, ਥਾਣਾ ਲਾਂਬੜਾ ਦੀ ਪੁਲਿਸ ਕੋਲੋ ਮਿਲੀ ਜਾਣਕਾਰੀ ਅਨੁਸਾਰ ਦੋ ਫਰਜ਼ੀ ਪੱਤਰਕਾਰਾਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਲਾਂਬੜਾ ਮੁਖੀ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨਾਂ ਕੋਲ ਜੀ ਆਰ ਗੈਸ ਏਜੰਸੀ ਦੇ ਡਰਾਈਵਰ ਵਰਿੰਦਰ ਸਿੰਘ ਉਰਫ਼ ਸਨੀ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਵਿਆਕਤੀ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਉਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਆਏ ਦਿਨ ਪੈਸਿਆ ਦੀ ਮੰਗ ਕਰਦੇ ਰਹਿੰਦੇ ਹਨ ਸਬੂਤਾਂ ਦੇ ਆਧਾਰ ਤੇ ਦੋ ਫਰਜ਼ੀ ਪੱਤਰਕਾਰਾਂ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨ ਦਾ ਰਿਮਾਂਡ ਲਿਆ ਗਿਆ ਹੈ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਡੇਵਿਡ ਵਾਸੀ ਬੂਟਾਂ ਪਿੰਡ ਤੇ ਅਮਨ ਵਾਸੀ ਦੀਪ ਨਗਰ ਜਲੰਧਰ ਕੈਂਟ ਵਜੋਂ ਹੋਈ ਹੈ। ਪੁਛ ਗਿੱਛ ਦੌਰਾਨ ਪਤਾ ਲੱਗਾ ਹੈ ਕਿ ਡਰਾ ਧਮਕਾ ਕੇ ਇਨਾਂ ਵਲੋਂ ਸ਼ਿਕਾਇਤ ਕਰਤਾ ਕੋਲੋਂ 45 ਹਜ਼ਾਰ ਦੇ ਕਰੀਬ ਪੈਸੈ ਵਸੂਲੇ ਗਏ ਹਨ। ਕੁਝ ਪੈਸੇ ਇਨਾਂ ਦੇ ਇੱਕ ਹੋਰ ਸਾਥੀ ਨੂੰ ਮੋਬਾਇਲ ‘ਤੇ ਆਨਲਾਈਨ ਵੀ ਭੇਜੇ ਗਏ ਸਨ,ਇਸ ਸੰਬੰਧੀ ਡਿਟੇਲ ਕਢਵਾਈ ਜਾ ਰਹੀ ਹੈ ਮੁਲਜ਼ਮ ਪਾਏ ਜਾਣ ਵਾਲੇ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
