ਫਤਹਿ ਫਿਜ਼ੀਕਲ ਅਕੈਡਮੀ ਸਮਾਓ ਦੇ ਬੱਚਿਆਂ ਨੇ 4th ਨੌਰਥ ਇੰਡੀਆਕਰਾਟੇ ਚੈਪੀਅਨਸ਼ਿਪ ਰਾਜਗੜ੍ਹ(ਹਿਮਾਚਲ ਪ੍ਰਦੇਸ਼ ) ਵਿੱਚ ਗੱਡੇ ਜਿੱਤ ਦੇ ਝੰਡੇ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) 4th ਨੌਰਥ ਇੰਡੀਆ ਕਰਾਟੇ ਨੈਸ਼ਨਲ ਚੈਪੀਅਨਸ਼ਿਪ ਜੋ ਰਾਜਗੜ੍ਹ ਹਿਮਾਚਲ ਪ੍ਰਦੇਸ਼ ਵਿੱਚ ਹੋਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਦੀ ਫਤਿਹ ਫਿਜ਼ੀਕਲ ਅਕੈਡਮੀ ਦੇ ਬੱਚਿਆਂ ਨੇ ਭਾਗ ਲਿਆ। ਇਸ ਅਕੈਡਮੀ ਦੇ ਸੰਚਾਲਕ ਕੋਚ ਦਰਸ਼ਨ ਸਿੰਘ ਸਮਾਓ ਅਤੇ ਪਰਮਿੰਦਰ ਸਿੰਘ ਹੈਪੀ ਨੇ ਪਿੰਡ ਦੇ ਬੱਚਿਆਂ ਨੂੰ ਗਰਾਉਂਡ ਦੀ ਘਾਟ ਦੇ ਬਾਵਜੂਦ ਸਮਾਓ ਪਿੰਡ ਦੀ ਸ਼ਮਸਾਨ ਭੂਮੀ ਵਿੱਚ ਤਿਆਰੀ ਕਰਵਾਕੇ ਇਸ ਕਾਬਲ ਬਣਾਇਆ ਕਿ ਸਾਰੇ ਬੱਚੇ ਪਹਿਲੀਆਂ ਪੁਜ਼ੀਸ਼ਨਾਂ ਲੈਣ ਵਿੱਚ ਕਾਮਯਾਬ ਹੋਏ।
ਨੌਰਥ ਇੰਡੀਆ ਕਰਾਟੇ ਚੈਪੀਅਨਸ਼ਿਪ ਵਿੱਚ ਹਰਮਨਜੋਤ ਸਿੰਘ ਨੇ (ਗੋਲਡ ਮੈਡਲ) ਸਾਹਿਲਜੋਤ ਸਿੰਘ (ਗੋਲਡ ਮੈਡਲ )ਅਵਨੀਤ ਕੌਰ(ਗੋਲਡ ਮੈਡਲ) ਸੁਖਪ੍ਰੀਤ ਕੌਰ (ਗੋਲਡ ਮੈਡਲ), ਰਜੀਆ ਬੇਗਮ (ਗੋਲਡ ਮੈਡਲ) ਅਰਮਾਨ ਸਿੰਘ ਚਹਿਲ (ਸਿਲਵਰ ਮੈਡਲ) ਕੁਲਵੀਰ ਸਿੰਘ (ਸਿਲਵਰ ਮੈਡਲ) ਜੋਤੀ (ਸਿਲਵਰ ਮੈਡਲ) ਭੁਪਿੰਦਰ ਸਿੰਘ (ਸਿਲਵਰ ਮੈਡਲ) ਜਸਪ੍ਰੀਤ ਕੌਰ (ਸਿਲਵਰ ਮੈਡਲ ) ਜਿਨ੍ਹਾਂ ਵਿੱਚੋਂ ਪੰਜ ਗੋਲਡ ਮੈਡਲ ਅਤੇ ਪੰਜ ਸਿਲਵਰ ਮੈਡਲ ਜਿੱਤ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਿਆ। ਕੋਚ ਦਰਸ਼ਨ ਸਿੰਘ ਸਮਾਓ ਨੇ ਦੱਸਿਆ ਕਿ ਸਾਰੇ ਹੋਣਹਾਰ ਬੱਚੇ ਹਨ। ਸਾਨੂੰ ਇਹਨਾਂ ਤੇ ਹਮੇਸ਼ਾ ਮਾਣ ਰਹੇਗਾ ਜਿਹਨਾਂ ਨੇ ਆਪਣੇ ਮਾਤਾ-ਪਿਤਾ, ਕੋਚ (ਪਰਮਿੰਦਰ ਸਿੰਘ ਹੈਪੀ ਸਮਾਓ ) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਦਾ ਨਾਮ ਰੌਸ਼ਨ ਕੀਤਾ।
