ਨਸ਼ੇੜੀ ਵਿਅਕਤੀ ਵਲੋਂ ਪੱਤਰਕਾਰ ’ਤੇ ਹਮਲਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਮ ਸ਼ਾਹਕੋਟ ਵਿਖੇ ਇੱਕ ਨਸ਼ੇ ਦੀ ਹਾਲਤ ਵਿਚ ਵਿਅਕਤੀ ਨੇ ਪੱਤਰਕਾਰ ’ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ਼ ਪੱਤਰਕਾਰ ਸਾਹਬੀ ਦਾਸੀਕੇ ਵਾਸੀ ਮੁਹੱਲਾ ਗੋਬਿੰਦ ਨਗਰ, ਸ਼ਾਹਕੋਟ ਨੇ ਦਿੰਦਿਆਂ ਦੱਸਿਆ ਕਿ ਉਹ ਸ਼ਾਮ ਆਪਣੀ ਪਤਨੀ ਨਾਲ ਬਜ਼ਾਰ ਕੁੱਝ ਸਮਾਨ ਖ਼ਰੀਦਣ ਲਈ ਆਏ ਸਨ। ਇਸ ਦੌਰਾਨ ਸਾਡੇ ਘਰ ਦੇ ਨੇੜੇ ਰਹਿੰਦੇ ਇੱਕ ਵਿਅਕਤੀ ਨੇ ਨਸ਼ੇ ਦੀ ਹਾਲਤ ’ਚ ਪਹਿਲਾਂ ਸੈਦਪੁਰ ਵਾਲੇ ਮੋੜ ਨਜ਼ਦੀਕ ਮੇਰੇ ਨਾਲ ਝਗੜਨ ਦੀ ਕੋਸ਼ਿਸ਼ ਕੀਤੀ ਤੇ ਉਹ ਉਥੋਂ ਸਕੂਟਰੀ ਭਜਾ ਕੇ ਲੈ ਗਿਆ। ਫਿਰ ਅਸੀਂ ਥੋੜ੍ਹਾ ਅੱਗੇ ਜਾ ਕੇ ਕੁੱਝ ਫ਼ਲ ਲੈਣ ਲੱਗੇ ਤਾਂ ਉਹ ਫਿਰ ਮੇਰੇ ਮਾਰ ਕੇ ਭੱਜ ਗਿਆ। ਜਦੋਂ ਅਸੀਂ ਘਰ ਜਾ ਰਹੇ ਸੀ ਤਾਂ ਬੱਸ ਸਟੈਂਡ ਦੇ ਸਾਹਮਣੇ ਸਪੇਅਰ ਪਾਰਟਸ ਦੀ ਦੁਕਾਨ ਤੋਂ ਉਸ ਨੇ ਕਾਰ ਦਾ ਸਲੰਸਰ ਚੁੱਕ ਕੇ ਮੇਰੇ ਖੱਬੇ ਗੁੱਟ ’ਤੇ ਮਾਰਿਆ, ਜਿਸ ਕਾਰਨ ਮੇਰਾ ਗੁੱਟ ਫਰੈਕਚਰ ਹੋ ਗਿਆ। ਇਸ ਦੌਰਾਨ ਉਥੇ ਲੋਕਾਂ ਨੇ ਉਸ ਵਿਅਕਤੀ ਨੂੰ ਕਾਬੂ ਕੀਤਾ ਤੇ ਮੈਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਐਮਰਜੈਂਸੀ ਡਿਊਟੀ ’ਤੇ ਕਿਸੇ ਵੀ ਡਾਕਟਰ ਦੀ ਤਾਇਨਾਤੀ ਨਾ ਹੋਣ ਕਾਰਨ ਸਾਹਬੀ ਦਾਸੀਕੇ ਨੂੰ ਮੌਜੂਦਾ ਸਟਾਫ਼ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਨਕੋਦਰ ਰੈਫਰ ਕੀਤਾ ਜਾ ਰਿਹਾ ਸੀ।
