5 ਜੁਲਾਈ ਨੂੰ ਪ੍ਰਾਚੀਣ ਸ਼ਿਵਾਲਿਯ ਮੰਦਰ ਤੋਂ ਸ੍ਰੀ ਅਮਰਨਾਥ ਯਾਤਰਾ ਲਈ ਹੋਵੇਗੀ ਬੱਸ ਰਵਾਨਾ – ਸੰਨੀ ਧੀਰ

ਨਕੋਦਰ (ਏ.ਐਲ.ਬਿਉਰੋ) ਮਹਾਂਦੇਵ ਯੁਵਾ ਸੰਗਠਨ ਨਕੋਦਰ ਦੀ ਇਕ ਅਹਿਮ ਮੀਟਿੰਗ ਪ੍ਰਾਚੀਣ ਸ਼ਿਵਾਲਿਯ ਮੰਦਰ ਨਕੋਦਰ ਵਿਖੇ ਹੋਈ, ਜਿਸ ਵਿੱਚ ਕਮੇਟੀ ਦੇ ਸਮੂਹ ਮੈਂਬਰ ਅਤੇ ਮੰਦਿਰ ਦੇ ਪੁਜਾਰੀ ਸ੍ਰੀ ਸ੍ਰੀ 108 ਮਹੰਤ ਬਾਵਨ ਦਾਸ ਮਹਾਰਾਜ ਜੀ ਹਾਜਰ ਸਨ। ਇਸ ਮੀਟਿੰਗ ਚ ਇਸ ਵਾਰ ਫਰੀ ਸ੍ਰੀ ਅਮਰਨਾਥ ਯਾਤਰਾ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ 5 ਜੁਲਾਈ ਨੂੰ ਸ੍ਰੀ ਅਮਰਨਾਥ ਲਈ ਫਰੀ ਬੱਸ ਯਾਤਰਾ ਕਰਵਾਈ ਜਾ ਰਹੀ ਹੈ ਅਤੇ ਸਵੇਰੇ 10 ਵਜੇ ਪ੍ਰਾਚੀਣ ਸ਼ਿਵਾਲਿਯ ਮੰਦਰ ਨੇੜੇ ਸਿਵਲ ਹਸਪਤਾਲ ਨਕੋਦਰ ਤੋਂ ਬੱਸ ਰਵਾਨਾ ਹੋਵੇਗੀ, ਜਿਸ ਨੂੰ ਸ੍ਰੀ ਸ੍ਰੀ 108 ਮਹੰਤ ਸ੍ਰੀ ਗੋਬਿੰਦ ਦਾਸ ਮਹਾਰਾਜ ਜੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਮੀਟਿੰਗ ਚ ਸਮੂਹ ਮੈਂਬਰ ਹਾਜਰ ਸਨ।
