ਕੈਂਬਰਿਜ ਇੰਟਰਨੈਸ਼ਨਲ ਸਕੂਲ ,ਨਕੋਦਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

2024 ਵਿੱਚ ਯੋਗਾ ਦਿਵਸ ਦਾ ਥੀਮ ਹੈ ਸਵੈ ਅਤੇ ਸਮਾਜ ਲਈ ਯੋਗਾਇਸ ਉਦੇਸ਼ ਅਨੁਸਾਰ ਅਸੀਂ ਯੋਗਾ ਸਿਰਫ਼ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਨਹੀਂ ਸਗੋਂ ਸਮਾਜ ਦੇ ਭਲੇ ਲਈ ਵੀ ਕਰਦੇ ਹਾਂ। ਆਧੁਨਿਕ ਸਮੇਂ ਵਿੱਚ ਆਪਣੇ ਸਰੀਰ ਨੂੰ ਠੀਕ ਰੱਖਣ ਲਈ ਮਨੁੱਖ ਨੂੰ ਬਹੁਤ ਜਿਆਦਾ ਧਿਆਨ ਦੇਣ ਦੀ ਲੋੜ ਹੈ। ਜਿਸ ਵਿੱਚ ਯੋਗ ਆਸਨ ਬਹੁਤ ਮਹੱਤਵਪੂਰਨ ਹਨ ਇਸ ਉਦੇਸ਼ ਨੂੰ ਪੂਰਾ ਕਰਨ ਲਈ ਕੈਂਬਰਿਜ ਸਕੂਲ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਮਨਾਉਣ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੋਫੈਸਰ ਵਿਨੇ ਕੁਮਾਰ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਯੋਗ ਕਰਵਾਇਆ । ਉਹਨਾਂ ਨੇ ਯੋਗ ਬਾਰੇ ਬੱਚਿਆਂ ਨੂੰ ਦੱਸਿਆ ਕਿ ਯੋਗ ਕਰਨ ਨਾਲ ਸਾਡਾ ਸਰੀਰ ਨਿਰੋਗ ਰਹਿੰਦਾ ਹੈ ਅਤੇ ਅਸੀਂ ਕਈ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਅੱਜ ਕੱਲ ਦੇ ਸਮੇਂ ਵਿੱਚ ਹਰ ਰੋਜ਼ ਸਾਨੂੰ ਕੁਝ ਸਮਾਂ ਯੋਗ ਨੂੰ ਦੇਣਾ ਚਾਹੀਦਾ ਹੈ। ਪ੍ਰੋਫੈਸਰ ਵਿਨੇ ਕੁਮਾਰ ਜੀ ਨੇ ਆਸਨਾ ਦੇ ਅਰਥ ,ਮਹੱਤਵ ਅਤੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ।ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਦੇ ਲਈ ਪਾਣੀ ਨੂੰ ਬਚਾਉਣ ਲਈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸ੍ਰੀਮਤੀ ਸੰਧਿਆ ਦੀਵਾਨ ਜੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੱਤੀ।
