September 28, 2025
#National

ਯੋਗਾ ਲਵਰਸ ਟੀਮ ਨੂਰਮਹਿਲ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਸ਼ਿਵਾ ਪਬਲਿਕ ਸਕੂਲ ਦੀ ਗਰਾਊਂਡ ਵਿੱਚ ਮਨਾਇਆ ਗਿਆ 

 ਨੂਰਮਹਿਲ (ਤੀਰਥ ਚੀਮਾ) ਨੂਰਮਹਿਲ ਯੋਗਾ ਲਵਰਜ਼ ਟੀਮ ਨੇ ਨੂਰਮਹਿਲ ਸਿਵਾ ਪਬਲਿਕ ਸਕੂਲ ਨੂਰਮਹਿਲ ਵਿਖੇ ਯੋਗਾ ਦਿਵਸ ਮਨਾਇਆ ਜਿਸ ਵਿੱਚ ਮੁੱਖ ਮਹਿਮਾਨ ਸ੍ਰੀਮਤੀ ਸੁਮਨ ਪਾਠਕ ਸਮਾਜ ਸੇਵਕਾ ਨੂਰਮਹਿਲ ਪਹੁੰਚੇ ਇਸ ਤੋਂ ਇਲਾਵਾ ਵਿਸ਼ੇਸ਼ ਉਚੇਚੇ ਤੌਰ ਤੇ ਸ੍ਰੀ ਅਨਿਲ ਕੁਮਾਰ ਨਈਅਰ ਰਾਜੂ ਅਤੇ ਨਵਲ ਕਿਸ਼ੋਰ ਨਈਅਰ ਸੰਤ ਵਿਨਾਇਕ ਪੁਰੀ, ਰਾਮ ਮੂਰਤੀ ਭਟਾਰਾ, ਸੁਬੇਦਾਰ ਗੁਰਮੇਜ ਸਿੰਘ  ਸਿੱਧੂ,ਸਿਵਾ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਮਨਦੀਪ ਪਾਠਕ ਨੇ ਜੋਤੀ ਜਗਾ ਕੇ ਇਸ ਯੋਗਾ ਦਿਵਸ ਪ੍ਰੋਗਰਾਮ ਦਾ ਅਰੰਭ ਕੀਤਾ ਇਸ ਮੌਕੇ ਮੁੱਖ ਮਹਿਮਾਨਾਂ ਨੂੰ ਦੁਸ਼ਾਲੇ ਤੇ ਪੌਦੇ ਵੀ ਭੇਟ ਕੀਤੇ ਗਏ ਯੋਗਾ ਟੀਚਰ ਅਰੁਣ ਕੁਮਾਰ ਨੇ ਸਾਰਿਆਂ ਨੂੰ ਯੋਗ ਦੇ ਗੁਣਾਂ ਬਾਰੇ ਦੱਸਿਆ ਤੇ ਵਿਧੀਵਤ ਯੋਗਾ  ਦੇ  ਆਸਨ  ਕਰਵਾਏ ਰਵਿੰਦਰ ਭਾਰਦਵਾਜ ਨੇ ਵਾਤਾਵਰਨ ਅਤੇ ਯੋਗ ਦੇ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਸਾਨੂੰ ਰੋਜ਼ ਦੇ ਜੀਵਨ ਵਿੱਚ ਯੋਗ ਨੂੰ ਅਪਣਾਉਣਾ ਚਾਹੀਦਾ ਅਤੇ ਵਾਤਾਵਰਣ ਦੀ ਸ਼ੁੱਧੀ ਦੇ ਲਈ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਪੌਦਿਆਂ ਦੀ ਪਾਲਣਾ ਵੀ  ਕਰਨੀ ਚਾਹੀਦਾ ਹੈ ਇਸ ਮੌਕੇ ਐਨਜੀਓ ਨਵੀਂ ਸੋਚ ਦੇ ਰਵਨੀਤ ਭਾਰਦਵਾਜ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਪੌਦਿਆਂ ਦੀ ਸੇਵਾ ਕੀਤੀ ਇਸ ਤੋਂ ਇਲਾਵਾ ਨੂਰ ਮਹਿਲ ਦੇ ਵੱਖ ਵੱਖ ਥਾਵਾਂ ਤੇ ਲੱਗਣ ਵਾਲੇ ਯੋਗ ਸਿੱਖਿਆਰਥੀ ਅਤੇ ਯੋਗ ਪ੍ਰੇਮੀਆਂ ਤੇ ਸ਼ਹਿਰ ਦੇ ਪਤਵੰਤੇ ਮਰਦ ਅਤੇ ਔਰਤ ਸ਼ਾਮਿਲ ਸਨ 100 ਤੋਂ ਵੱਧ ਆਏ ਹੋਏ ਯੋਗ ਪ੍ਰੇਮੀਆਂ ਨੇ ਯੋਗ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਨਕੋਦਰ ਤੋਂ ਯੋਗੇਸ਼ ਭਟਾਰਾ ਮਿਥਲੇਸ਼ ਭਟਾਰਾ ਅਤੇ ਦਿੱਲੀ ਤੋਂ ਰਿਸ਼ਵ ਕੁਮਾਰ ਨੇ ਯੋਗਾ ਦੇ ਕਈ ਔਖੇ ਆਸਨ ਕੀਤੇ ਤੇ ਸਾਰਿਆਂ ਨੇ ਉਹਨਾਂ ਦੇ ਪ੍ਰਦਰਸ਼ਨ ਦੀ ਸਲਾਘਾ ਕੀਤੀ ਤੇ ਤਾਲੀਆਂ ਵਜਾ ਕੇ ਹੌਸਲਾ ਵਧਾਇਆ ਹੋਰਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਸੰਸਥਾ ਦੇ ਸੰਚਾਲਕ ਰਾਜ ਬਹਾਦਰ ਸੰਧੀਰ ਨੇ ਸੰਸਥਾ ਵੱਲੋਂ ਸਮਾਜ ਸੇਵਾ ਅਤੇ ਵਾਤਾਵਰਣ ਦੇ ਨਾਲ ਨਾਲ ਯੋਗ ਤੇ ਸਵੇਰ ਦੀ ਸੈਰ ਅਤੇ ਹੋਰ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਮੁੱਖ ਮਹਿਮਾਨ ਸੁਮਨ ਪਾਠਕ ਨੇ ਯੋਗਾ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸੰਸਥਾ ਦੇ ਕੰਮ ਦੀ ਭਰਪੂਰ ਪ੍ਰਸ਼ੰਸਾ ਕੀਤੀ l

Leave a comment

Your email address will not be published. Required fields are marked *