ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਐਨ.ਸੀ.ਸੀ ਅਤੇ ਐਨ.ਐਸ.ਐਸ ਵਿਭਾਗ ਵਲੋਂ ਯੋਗ ਦਿਵਸ ਮਨਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਐਨ.ਸੀ.ਸੀ ਅਤੇ ਐਨ.ਐਸ.ਐਸ ਵਿਭਾਗ ਵਲੋਂ ਯੋਗ ਦਿਵਸ ਮਨਾਇਆ ਗਿਆ । ਇਸ ਮੌਕੇ ਦਿਵਿਯ ਜਯੋਤੀ ਜਾਗ੍ਰਿਤੀ ਸੰਸਥਾਨ ਤੋਂ ਸਵਾਮੀ ਮੋਹਨਪੁਰੀ, ਵਿਨੋਦ, ਡਾ. ਕਿਰਪਾਲ, ਵਲੋਂ ਕਾਲਜ ਦੀਆਂ ਵਿਦਿਆਰਥਣਾਂ ਅਤੇ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਯੋਗ ਆਸਨ ਕਰਵਾਏ ਗਏ ਅਤੇ ਯੋਗ ਆਸਨਾ ਦੀ ਜੀਵਨ ਵਿਚ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਯੋਗ ਨੂੰ ਵਿਦਿਆਰਥਣਾਂ ਲਈ ਫਾਇਦੇਮੰਦ ਦੱਸਿਆ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਹ ਪ੍ਰੋਗਰਾਮ ਐਨ ਸੀ ਸੀ ਦੇ ਇੰਚਾਰਜ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ ਅਤੇ ਐਨ ਐਸ ਐਸ ਦੇ ਇੰਚਾਰਜ ਮੈਡਮ ਰਾਜਬੀਰ ਕੌਰ ਸੋਹੀ ਦੀ ਦੇਖ ਰੇਖ ਹੇਠ ਕੀਤਾ ਗਿਆ ।
