ਗ੍ਰੀਨ ਬੀਤ ਇੱਕ ਕਦਮ ਖੂਬਸੂਰਤ ਬੀਤ ਲਈ

ਗੜਸ਼ੰਕਰ (ਹੇਮਰਾਜ/ਨੀਤੂ ਸ਼ਰਮਾ) ਬੀਤ ਏਰੀਆ ਧਰਤੀ ਦਾ ਉਹ ਹਿੱਸਾ ਹੈ,ਜਿੱਥੇ ਕੁਦਰਤ ਦੀਆਂ ਨਿਆਮਤਾਂ ਭਰਪੂਰ ਸਨ।ਪਰ ਸਮੇਂ ਦੇ ਚਾਲ ਨੇ ਸਾਨੂੰ ਕੁਦਰਤ ਤੇ ਉਸ ਦੀਆਂ ਨਿਆਮਤਾਂ ਨੂੰ ਸਾਡੇ ਕੋਲੋਂ ਦੂਰ ਕਰ ਦਿੱਤਾ।ਬਜ਼ੁਰਗ ਦੱਸਦੇ ਹਨ ਕਿ ਕਦੇ ਸਾਰਾ ਬੀਤ ਰੁੱਖਾਂ ਨਾਲ ਭਰਪੂਰ ਸੀ। ਪਿੱਪਲ,ਬੋਹੜ, ਅੰਬ ਅਤੇ ਨਿੰਮ ਦੇ ਰੁੱਖ ਅੱਜ ਵੀ ਸਾਂਝੀਆਂ ਥਾਵਾਂ ਉੱਤੇ ਲੱਗੇ ਹੋਏ ਹਨ।ਸਾਡੇ ਜੰਗਲ ਹਰੜ,ਬਹੇੜੇ,ਆਵਲੇ, ਕਾਂਗੂ,ਗਰੂਨੇ ਅਤੇ ਬੇਰੀਆਂ ਨਾਲ ਭਰਪੂਰ ਸਨ।ਟਾਹਲੀਆਂ ਅਤੇ ਕਿੱਕਰਾਂ ਦੀ ਭਰਮਾਰ ਸੀ। ਹਿਰਨ ਅਤੇ ਬਾਰਾਂਸਿੰਘੇ ਸਾਡੇ ਜੰਗਲਾਂ ਦਾ ਸ਼ਿੰਗਾਰ ਸਨ ਅਤੇ ਪਰਿੰਦਿਆਂ ਦੇ ਰਹਿਣ ਬਸੇਰੇ ਸਨ। ਦੋਸਤੋ ਅੱਜ ਵੀ ਬਹੁਤ ਸਾਰੇ ਪ੍ਰਵਾਸੀ ਪੰਛੀ ਜਿਵੇਂ ਲਾਲ ਸਿਰ ਵਾਲਾ ਤੋਤਾ,ਨੀਲੀਆਂ ਚਿੜੀਆਂ, ਹਰੀਅਲ ਆਦਿ ਹਰ ਸਾਲ ਆਉਂਦੇ ਹਨ। ਆਓ ਅਸੀਂ ਸਾਰੇ ਮਿਲ ਕੇ ਇਹ ਖੁਸ਼ੀਆਂ ਵਾਪਸ ਲਿਆਈਏ “ਗ੍ਰੀਨ ਬੀਤ” ਇੱਕ ਕਦਮ ਖੂਬਸੂਰਤ ਬੀਤ ਲਈ ਮੁਹਿੰਮ ਤਹਿਤ ਬੂਟੇ ਲਾਈਏ।ਸਾਰਾ ਸਾਲ ਉਹਨਾਂ ਦੀ ਸੰਭਾਲ ਕਰੀਏ। ਇਸ ਮੁਹਿੰਮ ਵਿੱਚ ਬੱਚਿਆਂ,ਨੌਜਵਾਨਾਂ ਦੇ ਨਾਲ-ਨਾਲ ਧੀਆਂ, ਭੈਣਾਂ ਅਤੇ ਔਰਤਾਂ ਦਾ ਸਾਥ ਵੀ ਲਈਏ। ਤੁਸੀਂ ਬੂਟਾ ਲਗਾਉਂਦੇ ਸਮੇਂ ਦੀ ਇੱਕ ਤਸਵੀਰ ਆਪਣੇ ਮੋਬਾਈਲ ਤੋਂ ਸੋਸ਼ਲ ਮੀਡੀਆ ਤੇ ਜਰੂਰ ਸ਼ੇਅਰ ਕਰੋ।ਉਸ ਨਾਲ ਲਿਖੋ “ਗ੍ਰੀਨ ਬੀਤ” ਇੱਕ ਕਦਮ ਖੂਬਸੂਰਤ ਬੀਤ ਲਈ ਦੋਸਤੋ ਉਹ ਦਿਨ ਦੂਰ ਨਹੀਂ ਜਦੋਂ ਬੀਤ ਨੂੰ ਜਾਣ ਵਾਲੇ ਰਸਤਿਆਂ ਤੇ ਲਿਖਿਆ ਹੋਵੇਗਾ “ਗ੍ਰੀਨ ਬੀਤ ਵੈਲੀ” ਵਿੱਚ ਆਉਣ ਤੇ ਆਪ ਜੀ ਦਾ ਸਵਾਗਤ ਹੈ।
