ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਰੰਭ ਪਾਠਾਂ ਦੇ ਭੋਗ ਪਾਏ ਗਏ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਪਾਠਾਂ ਦੇ ਭੋਗ ਪਾਏ ਗਏ , ਭੋਗ ਉਪਰੰਤ ਰਾਗੀ ਭਾਈ ਧਿਆਨ ਸਿੰਘ ਸ਼ਹਿਣਾ ਦੇ ਕੀਰਤਨੀ ਜੱਥੇ ਵੱਲੋਂ ਰਸਭਿੰਨੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਦਿਆਂ ਭਾਈ ਧਿਆਨ ਸਿੰਘ ਨੇ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਯਤਨ ਕਰਨ ਤਾਂ ਹੀ ਨੋਜਵਾਨ ਪੀੜੀ ਸਹੀ ਦਿਸ਼ਾ ਵੱਲ ਜਾਂ ਸਕਦੀ ਹੈ, ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖਾਲਸਾ ਨੇ ਅਰਦਾਸ ਬੇਨਤੀ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਵਿੱਚ ਸਮੁੱਚੀ ਸਿੱਖ ਸੰਗਤਾਂ ਵੱਲੋਂ ਆਪਣੇ ਪਾਏ ਜਾ ਰਹੇ ਵੱਡੇ ਸਹਿਯੋਗ ਲਈ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਦੀ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਦੀ ਹਮੇਸ਼ਾ ਰਿਣੀ ਰਹੇਗਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਦੇ ਪ੍ਰਧਾਨ ਜੋਗਿੰਦਰ ਸਿੰਘ ਹਰਗੋਬਿੰਦ ਕੋਚ ਬਾਡੀ ਬਿਲਡਰਜ, ਮੁੱਖ ਸੇਵਾਦਾਰ ਬਾਂਬਾ ਨਗਿੰਦਰ ਸਿੰਘ ਵੱਲੋਂ ਭੋਗ ਸਮੇਂ ਦਿਨ ਰਾਤ ਸੇਵਾ ਕਰਨ ਵਾਲੇ 25 ਸਿੰਘਾਂ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ, ਉਸ ਉਪਰੰਤ ਪ੍ਰਸ਼ਾਦਾ ਅਤੇ ਦੇਸੀ ਘਿਉ ਦੀ ਜਲੇਬੀਆਂ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਮਾਂ ਬਲਦੇਵ ਸਿੰਘ, ਗੁਰਮੇਲ ਸਿੰਘ ਝੱਲੀ, ਸੁਖਵਿੰਦਰ ਸਿੰਘ ਪੱਪੂ ਫੱਟੇ ਚੱਕ , ਸੁਖਦੇਵ ਸਿੰਘ ਝੋਰੜ ਮੀਤ ਪ੍ਰਧਾਨ, ਹਰਪਾਲ ਸਿੰਘ, ਪ੍ਰੀਤਮ ਸਿੰਘ ਖਜਾਨਚੀ, ਸੁਖਵਿੰਦਰ ਸਿੰਘ ਧਾਲੀਵਾਲ ਪੰਚਾਇਤ ਮੈਂਬਰ , ਗੁਰਸੇਵਕ ਸਿੰਘ ਸਿੱਧੂ, ਕਰਮਜੀਤ ਸਿੰਘ ਜਟਾਣਾਂ, ਕੇਵਲ ਸਿੰਘ, ਗੁਰਪ੍ਰੀਤ ਸਿੰਘ ਢੀਂਡਸਾ, ਅੰਮ੍ਰਿਤਪਾਲ ਸਿੰਘ ਗ੍ਰੰਥੀ, ਬੇਅੰਤ ਸਿੰਘ ਸਰਾਂ, ਕੁਲਦੀਪ ਸਿੰਘ ਬੁਰਜ ਫ਼ਤਹਿਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ
