ਨਕੋਦਰ ਦੇ ਨਾਲ ਲਾਗਦੇ ਪਿੰਡ ਤਲਵੰਡੀ ਸਲੇਮ ਚ ਪਿੰਡ ਆਲੋਵਾਲ ਦੀ ਰਹਿਣ ਵਾਲੀ ਵਿਆਹੁਤਾ ਔਰਤ ਦਾ ਭੇਦਭਰੇ ਹਲਾਤਾ ਚ ਹੋਈ ਮੌਤ

ਨਕੋਦਰ (ਪੁਨੀਤ ਅਰੋੜਾ) ਨਕੋਦਰ ਦੇ ਨਾਲ ਲੱਗਦੇ ਪਿੰਡ ਤਲਵੰਡੀ ਸਲੇਮ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਡੀ.ਐਸ.ਪੀ. ਕੁਲਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਕੋਦਰ ਲਾਗੇ ਪਿੰਡ ਆਲੋਵਾਲ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਦਾ ਵਿਆਹ 9 ਸਾਲ ਪਹਿਲਾਂ ਪਿੰਡ ਤਲਵੰਡੀ ਸਲੇਮ ਦੇ ਰਹਿਣ ਵਾਲੇ ਅਮਰੀਕ ਸਿੰਘ ਨਾਲ ਹੋਇਆ ਸੀ। ਰਾਜਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਦਾ ਕੁੜੀ ਦਾ ਵਿਆਹ ਹੋਇਆ ਸੀ, ਉਦੋਂ ਤੋਂ ਹੀ ਕੁੜੀ ਦੇ ਸੋਹਰਾ ਪਰਿਵਾਰ ਉਸ ਨੂੰ ਅਕਸਰ ਮਾਰਦੇ ਕੁੱਟਦੇ ਰਹਿੰਦੇ ਸਨ ਅਤੇ ਤੰਗ ਪ੍ਰੇਸ਼ਾਨ ਕਰਦੇ ਸਨ। ਸਾਡੀ ਕੁੜੀ ਦੇ ਕੋਈ ਵੀ ਬੱਚਾ ਨਾ ਹੋਣ ਕਾਰਨ ਉਸਦਾ ਪਤੀ ਅਕਸਰ ਸਾਡੀ ਕੁੜੀ ਨਾਲ ਲੜਾਈ ਝਗੜਾ ਕਰਦਾ ਸੀ, ਕਈ ਵਾਰ ਅਸੀਂ ਥਾਣੇ ਅਤੇ ਪੰਚਾਇਤਾਂ ਚ ਬੈਠ ਕੇ ਰਾਜੀਨਾਮਾ ਵੀ ਕੀਤਾ ਸੀ, ਉਹਨਾਂ ਨੇ ਅੱਗੇ ਦੱਸਿਆ ਕਿ ਸਾਨੂੰ ਅੱਜ ਪਰੌਣੇ ਅਮਰੀਕ ਸਿੰਘ ਦਾ ਫੋਨ ਆਇਆ ਕਿ ਤੁਹਾਡੀ ਕੁੜੀ ਕੁਝ ਬੋਲਦੀ ਨਹੀਂ ਹੈ, ਮੈਂ ਉਸ ਨੂੰ ਜਲੰਧਰ ਹਸਪਤਾਲ ਲੈ ਕੇ ਜਾ ਰਿਹਾ ਹੈ, ਫਿਰ ਦੂਜੀ ਵਾਰ ਫੋਨ ਆਇਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਗਈ ਹੈ, ਅਸੀਂ ਵੀ ਮੌਕੇ ਤੇ ਪਹੁੰਚੇ ਤਾਂ ਸਾਡੀ ਕੁੜੀ ਦੀ ਮੌਤ ਹੋ ਚੁੱਕੀ ਸੀ, ਸਾਡੀ ਕੁੜੀ ਨੂੰ ਉਸਦੇ ਪਤੀ ਅਮਰੀਕ ਸਿੰਘ, ਉਸਦੀ ਸੱਸ ਬਲਵਿੰਦਰ ਕੌਰ ਅਤੇ ਉਸਦੇ ਦਿਉਰ ਜਸਕਰਨ ਸਿੰਘ ਨੇ ਫਾਹਾ ਲਗਾ ਕੇ ਮਾਰ ਦਿੱਤਾ ਹੈ। ਡੀ.ਐਸ.ਪੀ. ਨੇ ਅੱਗੇ ਕਿਹਾ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਕੁੜੀ ਦੇ ਪਤੀ, ਸੱਸ ਅਤੇ ਉਸਦੇ ਦਿਉਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸਪੈਸ਼ਲ ਟੀਮ ਬਣਾ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਵੀ ਦੋਸ਼ੀ ਹੋਵੇਗਾ, ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦੀ ਹੀ ਗਿ੍ਰਫਤਾਰ ਕੀਤਾ ਜਾਵੇਗਾ। ਲਾਸ਼ ਨੂੰ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਕੇ ਸਿਵਲ ਹਸਪਾਤਲ ਚ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ। ਮਿ੍ਰਤਕ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਲੜਕੀ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
