ਦਰਬਾਰ ਬਾਬਾ ਮੁਰਕੀ ਸ਼ਾਹ ਜੀ ਦਾ ਦੋ ਦਿਨਾਂ ਮੇਲਾ ਸ਼ਰਧਾ ਪੂਰਵਕ ਨਾਲ ਮਨਾਇਆ ਗਿਆ

ਨੂਰਮਹਿਲ (ਤੀਰਥ ਚੀਮਾ) ਨੂਰਮਹਿਲ ਵਿਖੇ ਦਰਬਾਰ ਬਾਬਾ ਮੁਰਕੀ ਸ਼ਾਹ ਤੇ ਸਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਨਾਲ ਕਰਵਾਇਆ ਗਿਆ। ਇਸ ਦਰਬਾਰ ਤੇ ਗੱਦੀ ਨਸ਼ੀਨ ਸਾਈ ਸੋਢੀ ਸ਼ਾਹ ਵੱਲੋਂ ਦਰਬਾਰ ਤੇ ਚਾਦਰ , ਝੰਡੇ ਦੀ ਰਸਮ ਤੇ ਚਿਰਾਗ ਰਸਮ ਅਦਾ ਕੀਤੀ ਗਈ। ਇਸ ਮੇਲੇ ਤੇ ਰਾਤ ਨੂੰ ਕਵਾਲ ਦੀ ਮਹਿਫਲ ਸਜਾਈ ਗਈ। ਇਸ ਰਾਤ ਦੀ ਮਹਿਫ਼ਲ ਤੇ ਵੱਖ – ਵੱਖ ਡੇਰਿਆਂ ਤੋਂ ਸਾਈ ਮਹਾਪੁਰਸ਼ ਪਹੁੰਚੇ। ਉਸ ਉਪਰੰਤ ਮੇਲੇ ਤੇ ਗਾਇਕ ਸਵ.ਸਾਬਰ ਕੋਟੀ ਦੇ ਬੇਟੇ ਇਲੇਕਸ ਕੋਟੀ , ਭਾਰਤੀ ਸ਼ਰਮਾਂ , ਜਮਨਾ ਰਸੀਲਾ , ਜੋਤੀ ਸੱਭਰਵਾਲ , ਸਨੀ ਮਿੱਤਲ , ਸ਼ਮੀ ਅਲੀ ਆਦਿ ਕਲਾਕਾਰ ਆਪਣੇ – ਆਪਣੇ ਸੂਫੀ ਕਵਾਲ ਤੇ ਕਲਾਮ ਅਤੇ ਸੱਭਿਆਚਾਰਕ ਗੀਤਾ ਰਾਹੀਂ ਹਾਜ਼ਰੀ ਲਗਾਈ। ਇਸ ਮੇਲੇ ਤੇ ਮੰਚ ਦੀ ਭੂਮਿਕਾ ਦੀਪਾ ਮਿਓਵਾਲੀਆਂ ਨੇ ਨਿਭਾਈ। ਇਸ ਮੇਲੇ ਬੱਬੂ ਗਿੱਲ ਨੂਰਮਹਿਲੀਆਂ ਡੇਰੇ ਦੇ ਸੇਵਾਦਾਰ , ਸੁਰਿੰਦਰ ਕੁਮਾਰ ਸ਼ਰਮਾਂ ਅੰਕਲ, ਦਵਿੰਦਰ ਪਾਲ ਚਾਹਲ , ਸੰਜੂ ਸ਼ਰਮਾਂ , ਗੁਰਪ੍ਰੀਤ ਸਿੰਘ , ਬਾਲਕ੍ਰਿਸ਼ਨ ਬਾਲੀ , ਤੀਰਥ ਚੀਮਾਂ , ਅਵਤਾਰ ਚੰਦ , ਨਰਿੰਦਰ ਕੁਮਾਰ ਭੰਡਾਲ ਹਾਜ਼ਰ ਸਨ। ਇਸ ਮੇਲੇ ਮਿੱਠੇ ਠੰਡੇ ਜਲ ਦੀ ਛਬੀਲ ਤੇ ਗੁਰੂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ। ਆਖਿਰ ਚ ਸੇਵਾਦਾਰਾਂ ਤੇ ਕਲਾਕਾਰਾਂ ਦਾ ਦਰਬਾਰ ਦੇ ਗੱਦੀ ਨਸ਼ੀਨ ਸਾਈ ਸੋਢੀ ਸ਼ਾਹ ਵੱਲੋਂ ਸਨਮਾਨ ਕੀਤਾ ਗਿਆ।
