ਸਹਾਰਾ ਵੈਲਫੇਅਰ ਕਲੱਬ ਨਕੋਦਰ ਵੱਲੋਂ ਵਾਤਾਵਰਣ ਨੂੰ ਬਚਾਉਣ ਅਤੇ ਸ਼ੁੱਧ ਰੱਖਣ ਦੇ ਮਕਸਦ ਨਾਲ ਰੋਜਾਨਾ ਲਗਾਏ ਜਾ ਰਹੇ ਪੌਦੇ

ਨਕੋਦਰ (ਏ.ਐਲ.ਬਿਉਰੋ) ਸਮਾਜ ਸੇਵਾ ਨੂੰ ਸਮਰਪਿਤ ਸਹਾਰਾ ਵੈਲਫੇਅਰ ਕਲੱਬ ਨਕੋਦਰ ਜੋ ਸਮੇਂ ਸਮੇਂ ਤੇ ਸਮਾਜ ਸੇਵਾ ਲਈ ਕੋਈ ਨਾ ਕੋਈ ਉਪਰਾਲਾ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਵਾਤਾਵਰਣ ਨੂੰ ਬਚਾਉਣ ਅਤੇ ਸ਼ੁੱਧ ਰੱਖਣ ਲਈ ਰੋਜਾਨਾ ਪੌਦੇ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਰੋਜਾਨਾ ਫਲਦਾਰ, ਛਾਂਦਾਰ ਅਤੇ ਹੋਰ ਵੀ ਵੱਖ-ਵੱਖ ਕਿਸਮਾਂ ਦੇ ਪੌਦੇ ਵੱਖ ਵੱਖ ਜਗ੍ਹਾ ਤੇ ਲਗਾਏ ਜਾ ਰਹੇ ਹਨ। ਇਸ ਵਾਰ ਗਗਨ ਪਾਰਕ ਚ ਵੱਖ-ਵੱਖ ਕਿਸਮਾਂ ਦਾ ਪੌਦੇ ਲਗਾਏ ਗਏ। ਇਸ ਮੌਕੇ ਕਮਲ ਰਿਹਾਨ, ਇਕਬਾਲ ਸਿੰਘ ਲਾਕੜਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨਕੋਦਰ, ਡਾਕਟਰ ਮਹਾਜਨ, ਹਰੀਸ਼ ਸ਼ਰਮਾ ਸਮਾਜ ਸੇਵਕ, ਸੁਚੇਂਦਰ ਰਿਹਾਨ, ਕਾਲਾ ਮਹਾਜਨ, ਵਿਕਾਸ ਮੂੰਗੀਆ ਸਮੇਤ ਕਈ ਸ਼ਹਿਰ ਵਾਸੀਆਂ ਨੇ ਆਪਣਾ ਪੌਦੇ ਲਗਾਉਣ ਚ ਆਪਣੀ ਸੇਵਾ ਨਿਭਾਈ। ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਚ ਵੀ ਇਸੇ ਤਰ੍ਹਾਂ ਪੌਦੇ ਲਗਾਉਂਦੇ ਰਹਾਂਗੇ ਅਤੇ ਸਾਰਿਆਂ ਨੂੰ ਅਪੀਲ ਹੈ ਕਿ ਹਰ ਇਕ ਵਿਅਕਤੀ ਘੱਟੋ ਘੱਟ ਇਕ ਪੌਦਾ ਜਰੂਰ ਲਗਾਵੇ ਅਤੇ ਉਸਦੀ ਸਾਂਭ ਸੰਭਾਲ ਜਰੂਰ ਕਰੇ।
