August 7, 2025
#Punjab

ਇੰਡੋ ਸਵਿਸ ਸਕੂਲ ਵਿਖੇ ਇੱਕ ਰੋਜ਼ਾ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਦਿੱਤਾ ਗਿਆ ‘ਨੈਸ਼ਨਲ ਐਜੂਕੇਸ਼ਨ ਪਾਲਿਸੀ’ ਅਤੇ ‘ਜਮਾਤ ਪ੍ਰਬੰਧਨ ਦਾ ਵਿਸ਼ੇਸ਼ ਗਿਆਨ’

ਨਕੋਦਰ, ਸਥਾਨਕ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੇਂਟ ਸਕੂਲ ਵਿਖੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਅਤੇ ਜਮਾਤ ਪ੍ਰਬੰਧਨ ਦੀ ਇੱਕ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਤਾਰਾਂ ਸਾਲਾਂ ਤੋਂ ਵੱਧ ਸਮੇਂ ਦੇ ਅਨੁਭਵ ਵਾਲੇ ਭਾਵੁਕ ਟ੍ਰੇਨਰ ਅਤੇ ਤਜ਼ਰਬੇਕਾਰ ਸਿੱਖਿਅਕ ਮਾਹਿਰ ਸਰੋਤ ਸ੍ਰੀਮਤੀ ਸ਼ਿਵਾਨੀ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੇ ਅਧਿਆਪਕਾਂ ਨੂੰ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਉਦੇਸ਼, ਪ੍ਰਭਾਵ, ਲਾਭਾਂ ਅਤੇ ਨਿਯਮਾਂ ਬਾਰੇ ਅਤੇ ਆਧੁਨਿਕ ਪ੍ਰਭਾਵਸ਼ਾਲੀ ਜਮਾਤ ਪ੍ਰਬੰਧਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਪੰਕਜ ਸ਼ਰਮਾ ਨੇ ਆਏ ਹੋਏ ਮਾਹਿਰ ਸਰੋਤ ਵਿਅਕਤੀ ਦਾ ਸਕੂਲ ਕੈਂਪਸ ਵਿੱਚ ਪਹੁੰਚਣ ’ਤੇ ਤਹਿ ਦਿਲੋਂ ਨਿੱਘਾ ਸਵਾਗਤ ਕੀਤਾ। ਇਸ ਵਰਕਸ਼ਾਪ ਵਿੱਚ ਸ਼ਿਵਾਨੀ ਅਗਰਵਾਲ ਜੀ ਨੇ ਐੱਨ.ਈ.ਪੀ ਦੇ ਤਹਿਤ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਨੂੰ ਮੁੱਖ ਰੱਖਦੇ ਹੋਏ ਨਵੀਨਤਮ ਸਿਲੇਬਸ ਅਨੁਸਾਰ ਸਕੂਲ ਸਿੱਖਿਆ ਦੇਣ ਅਤੇ ਜਮਾਤ ਪ੍ਰਬੰਧਨ ਦੇ ਵੱਖ-ਵੱਖ ਤੱਤਾਂ ਜਿਵੇਂ ਸਮੱਗਰੀ ਪ੍ਰਬੰਧਨ, ਆਚਰਣ ਪ੍ਰਬੰਧਨ ਅਤੇ ਨਿਯਮ ਪ੍ਰਬੰਧਨ ਦੀ ਜਾਣਕਾਰੀ ਦਿੱਤੀ । ਅਧਿਆਪਕਾਂ ਦੀ ਸ਼ਮੂਲੀਅਤ ਨਾਲ ਇਨ੍ਹਾਂ ਤੱਤਾਂ ਨੂੰ ਦਰਸਾਉਣ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਅਧਿਆਪਕਾਂ ਨੂੰ ਨਵੀਨਤਮ ਸਹੂਲਤਾਂ ਨਾਲ ਲੈਸ ‘ਡ੍ਰੀਮ ਕਲਾਸਰੂਮ’ ਦੇ ਆਪਣੇ ਵਿਚਾਰ ਪ੍ਰਦਰਸ਼ਿਤ ਕਰਨ ਦਾ ਮੌਕਾ ਵੀ ਮਿਲਿਆ। ਇਸ ਵਰਕਸ਼ਾਪ ਵਿੱਚ ਸ੍ਰੀਮਤੀ ਸ਼ਿਵਾਨੀ ਅਗਰਵਾਲ ਜੀ ਨੇ ਜਮਾਤ ਪ੍ਰਬੰਧਨ ਵਿੱਚ ਅਧਿਆਪਕਾਂ ਨੂੰ ਪ੍ਰਭਾਵਸ਼ਾਲੀ ਅਧਿਆਪਨ ਲਈ ਸਮੇਂ ਦੀ ਕੁਸ਼ਲ ਵਰਤੋ, ਅਧਿਆਪਨ ਦਾ ਸਮਾਂ , ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਪੈਦਾ ਕਰਨਾ, ਜਮਾਤ ਵਿੱਚ ਇਕਸਾਰਤਾ, ਵਿਦਿਆਰਥੀ ਅਤੇ ਅਧਿਆਪਕ ਦਾ ਆਪਸੀ ਤਾਲਮੇਲ, ਸਕਾਰਾਤਮਕ ਜਮਾਤ ਵਾਤਾਵਰਨ ਆਦਿ ਮੁੱਖ ਤੱਤਾਂ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਵੀ ਦੱਸਿਆ ਕਿ ਨਵੇਂ ਪਾਠਕ੍ਰਮ ਅਨੁਸਾਰ ਸਰਲ ਤੋਂ ਸਰਲ ਅਧਿਆਪਨ ਵਿਧੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਬੋਧਿਕ ਵਿਕਾਸ ਚੰਗੀ ਤਰ੍ਹਾਂ ਹੋ ਸਕੇ। ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ ਜੀ, ਚੇਅਰਪਰਸਨ ਮੈਡਮ ਸ੍ਰੀਮਤੀ ਜਯੋਤੀ ਸ਼ਰਮਾ ਜੀ, ਐਮ. ਡੀ ਸ਼ਿਵਮ ਸ਼ਰਮਾ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Leave a comment

Your email address will not be published. Required fields are marked *