ਸਰਕਾਰ ਚੋਣਾਂ ਵਿੱਚ ਆਪਣੀ ਹਾਰ ਦਾ ਨਜ਼ਲਾ ਮਨਰੇਗਾ ਵਰਕਰਾਂ ਤੇ ਝਾੜਨ ਲੱਗੀ

ਨਕੋਦਰ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਨਕੋਦਰ ਗਗਨ ਪਾਰਕ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਦੇ ਨਿਸ਼ਾ ਨਿਰਦੇਸ਼ ਹੇਠ ਕੰਮ ਤੋਂ ਹਟਾਈਆਂ ਮਨਰੇਗਾ ਮੇਟਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਆਪਣੀ ਨਮੋਸ਼ੀ ਭਰੀ ਹਾਰ ਦਾ ਨਜ਼ਲਾ ਮਨਰੇਗਾ ਮੇਟਾ ਅਤੇ ਮਨਰੇਗਾ ਵਰਕਰਾਂ ਤੇ ਝਾੜ ਰਹੀ ਹੈ। ਜਿੱਥੇ ਕੁਝ ਜਿਲਿਆਂ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਮਨਰੇਗਾ ਵਰਕਰਾਂ ਨੂੰ ਧਮਕੀ ਭਰੇ ਪੱਤਰ ਜਾਰੀ ਕੀਤੇ ਗਏ ਹਨ। ਉੱਥੇ ਜਲੰਧਰ ਵਿੱਚ ਜਿਨਾਂ ਪਿੰਡਾਂ ਆਮ ਆਦਮੀ ਪਾਰਟੀ ਨੂੰ ਘੱਟ ਵੋਟਾਂ ਪਈਆਂ ਹਨ। ਉਹਨਾਂ ਵਿੱਚੋਂ ਮੇਟਾਂ ਨੂੰ ਜਵਾਨੀ ਹੁਕਮਾਂ ਦੇ ਨਾਲ ਕੰਮ ਤੋਂ ਹਟਾ ਕੇ ਉਨਾਂ ਦੀ ਜਗ੍ਹਾ ਆਮ ਆਦਮੀ ਪਾਰਟੀ ਵੱਲੋਂ ਆਪਣੀ ਕਠਪੁਤਲੀ ਮੇਟਾ ਨਿਯੁਕਤ ਕੀਤੀਆਂ ਜਾ ਰਹੀਆਂ ਹਨ । ਉਹਨਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮਨਰੇਗਾ ਦੇ ਗਰੰਟੀ ਕਾਨੂੰਨ ਨੂੰ ਆਪਣੀ ਨਿੱਜੀ ਮਲਕੀਅਤ ਸਮਝਦੀ। ਯੂਨੀਅਨ ਦੇ ਆਗੂ ਵਿਜੇ ਬਾਠ ਅਤੇ ਕਸ਼ਮੀਰ ਮੰਡਿਆਲਾ ਨੇ ਕਿਹਾ ਕਿ ਦੋ ਜੁਲਾਈ ਨੂੰ ਯੂਨੀਅਨ ਇਸ ਗੈਰ ਸੰਵਿਧਾਨਿਕ ਕਾਰਵਾਈ ਵਿਰੁੱਧ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਜਲੰਧਰ ਵਿੱਚ ਹੋ ਰਹੀ ਜਿਮਨੀ ਚੋਣ ਵਿੱਚ ਦਲਿਤਾਂ ਨਾਲ ਹੋ ਰਹੀ ਇਸ ਵਧੀਕੀ ਨੂੰ ਲੋਕ ਕਚਹਿਰੀ ਵਿੱਚ ਲੈ ਕੇ ਜਾਵੇਗੀ।
