ਨਕੋਦਰ (ਸੁਮਿਤ ਢੀਂਗਰਾ) ਖੱਤਰੀ ਮਹਾਂ ਸਭਾ ਨਕੋਦਰ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਅਸ਼ਵਨੀ ਕੋਹਲੀ ਦੀ ਅਗਵਾਈ ਹੇਠ ਪ੍ਰਾਚੀਣ ਸ੍ਰੀ ਲਕਸ਼ਮੀ ਨਾਰਾਇਣ ਮੰਦਿਰ ਨਕੋਦਰ ਵਿਖੇ ਹੋਈ। ਜਿਸ ਵਿੱਚ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਅਸ਼ਵਨੀ ਕੋਹਲੀ ਪ੍ਰਧਾਨ ਨੇ ਦੱਸਿਆ ਕਿ ਮੀਟਿੰਗ ਚ ਇਕ ਅਹਿਮ ਫੈਸਲਾ ਲਿਆ ਗਿਆ ਹੈ ਕਿ ਸ਼ਮਸ਼ਾਨਘਾਟ, ਨੇੜੇ ਖੱਦਰ ਭੰਡਾਰ ਵਿਖੇ ਜੋ ਪਾਣੀ ਪੀਣ ਲਈ ਫਰਿੱਜ ਲੱਗੀ ਹੋਈ ਹੈ, ਉਸ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਖੱਤਰੀ ਮਹਾਂ ਸਭਾ ਨਕੋਦਰ ਪੂਰਾ ਸਾਲ ਕਰਿਆ ਕਰੇਗਾ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇਕਰ ਖੱਤਰੀ ਪਰਿਵਾਰਾਂ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਦੀ ਜਰੂਰਤ ਹੋਵੇ ਜਾਂ ਬੱਚੇ ਦੀ ਪੜ੍ਹਾਈ ਵਾਸਤੇ ਖੱਤਰੀ ਮਹਾਂ ਸਭਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ। ਮੀਟਿੰਗ ਉਪਰੰਤ ਮੈਂਬਰਾਂ ਲਈ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਤੇ ਅਸ਼ਵਨੀ ਕੋਹਲੀ ਪ੍ਰਧਾਨ ਤੋਂ ਇਲਾਵਾ ਵਿਜੈ ਨਈਅਰ, ਅਸ਼ੋਕ ਪੁਰੀ, ਅਮਿਤ ਵਿੱਜ, ਵਿਜੈ ਸਹਿਗਲ, ਮਾਸਟਰ ਰੋਸ਼ਨ ਲਾਲ ਟੰਡਨ, ਵਿਪਨ ਕਪਾਨੀਆ, ਮਹੇਸ਼ ਬਹਿਲ, ਅਮਨ ਪੁਰੀ, ਅਸ਼ੋਕ ਢੰਡ, ਲਕਸ਼ਮੀ ਨਾਰਾਇਣ ਕੋਹੀਲ, ਪ੍ਰਦੀਪ ਚੋਪੜਾ, ਸਤਪਾਲ ਟੰਡਨ, ਬੱਬਲੂ ਚੋਪੜਾ, ਮਾਸਟਰ ਵਰਿੰਦਰ ਚੋਪੜਾ, ਵਰੁਣ ਪੁਰੀ, ਸ਼ਿਵ ਚੋਪੜਾ, ਮਨੋਜ ਰੇਹਾਨ, ਪੰਡਿਤ ਕਿਸ਼ੋਰੀ ਲਾਲ, ਧੀਰ ਸਮੇਤ ਕਈ ਮੈਂਬਰ ਹਾਜਰ ਸਨ।