ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਦੀ ਚੀਫ਼ ਇੰਜੀਨੀਅਰ (ਉੱਤਰ) ਹੈੱਡ ਆਫ਼ਿਸ ਪਟਿਆਲਾ ਨਾਲ ਹੋਈ ਮੀਟਿੰਗ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਕੱਢੇ ਕਾਮੇਂ ਬਹਾਲ ਕਰਨ , ਮੌਤ ਹੋ ਚੁੱਕੀ ਕਾਮਿਆਂ ਦੇ ਪਰਿਵਾਰਾਂ ਨੂੰ ਬਿਨਾਂ ਸ਼ਰਤ ਨੋਕਰੀ ਦੇਣ ਆਦਿ ਮੰਗਾਂ ਤੇ ਉਨ੍ਹਾਂ ਮੌਕੇ ਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਫੋਨ ਰਾਹੀਂ ਹਦਾਇਤਾਂ ਕੀਤੀਆਂ ਗਈ।ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਸਬੰਧੀ ਲਿਆਂਦੀ ਜਾ ਰਹੀ ਪਾਲਿਸੀ, ਤਨਖਾਹਾਂ ਦੇ ਵਾਧੇ ਤੇ ਰੋਕ ਹਟਾਕੇ ਮਜੂਦਾ ਤਨਖਾਹਾਂ ਉਪਰ ਵਾਧਾ ਦੇਣ ਕੁਝ ਜ਼ਰੂਰੀ ਮੰਗਾਂ ਨੂੰ ਵਿਭਾਗੀ ਮੁੱਖੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਛੱਡਿਆ। ਮੁੱਖ ਮੰਤਰੀ ਦੀ ਅਗਵਾਈ ਹੇਠ ਮੰਨੀਆਂ ਗਈਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ 05 ਜੁਲਾਈ ਨੂੰ ਜਲੰਧਰ ਪੱਛਮੀ ਹਲਕੇ ਵਿੱਚ ਹੋਵੇਗਾ ਵਿਰੋਧ ਪ੍ਰਦਰਸ਼ਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26)ਦੀ ਮੀਟਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਚੀਫ਼ ਇੰਜੀਨੀਅਰ (ਉੱਤਰ) ਹੈੱਡ ਆਫ਼ਿਸ ਪਟਿਆਲਾ ਨਾਲ ਮੀਟਿੰਗ ਹੋਈ । ਜਿਸ ਦੌਰਾਨ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਵਿਸ਼ੇਸ਼ ਚਰਚਾ ਕੀਤੀ।ਇਸ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਤੇ ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਹਿਰਦਾਪੁਰ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਪਿਛਲੇ ਪੰਦਰਾਂ ਵੀਹ ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਇਨਲਿਸਟਮੈਂਟ ਤੇ ਆਉਟਸੋਰਸਿੰਗ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਸਬੰਧੀ ਲਿਆਂਦੀ ਜਾ ਰਹੀ ਪਾਲਿਸੀ ਵਾਰੇ ਜਾਣਕਾਰੀ ਸਪੱਸ਼ਟ ਰੂਪ ਵਿੱਚ ਦੱਸਣਾ, ਪਿਛਲੇ ਤਿੰਨ ਢਾਈ ਸਾਲਾਂ ਤੋਂ ਕਾਮਿਆਂ ਦੀਆਂ ਤਨਖਾਹਾਂ ਦੇ ਵਾਧੇ ਤੇ ਲਾਈ ਰੋਕ ਨੂੰ ਹਟਾਕੇ ਮੋਜੂਦਾ ਤਨਖਾਹਾਂ ਉਪਰ ਵਾਧਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਜਵਾਬ ਦਿੰਦਿਆਂ ਚੀਫ਼ ਇੰਜੀਨੀਅਰ ਨੇ ਕਿਹਾ ਕਿ ਵਰਕਰਾਂ ਨੂੰ ਵਿਭਾਗ ਅਧੀਨ ਲਿਆਉਣ ਦੀ ਪ੍ਰਪੋਜ਼ਲ/ਪਾਲਿਸੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਭੇਜੀ ਗਈ ਰਿਪੋਰਟ ਦੀ ਨਕਲ ਜਥੇਬੰਦੀ ਨੂੰ ਨਹੀਂ ਦੇ ਸਕਦੇ ਇਹ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੋਵੇਗੀ ਉਨ੍ਹਾਂ ਕਿਹਾ ਕਿ ਭੇਜੀ ਗਈ ਮੇਲ ਦੀ ਰਿਪੋਰਟ ਤੇ ਪੱਤਰ ਨੰਬਰ ਜਥੇਬੰਦੀ ਨੂੰ ਦੇ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਸਮਾਂ ਪ੍ਰਪੋਜ਼ਲ ਸਰਕਾਰ ਦੇ ਵਿਚਾਰ ਅਧੀਨ ਹੈ ਉਨ੍ਹਾਂ ਸਮਾਂ ਵਰਕਰਾਂ ਤੇ ਲਾਈ ਜਾ ਰਹੀ ਕੁਟੇਸ਼ਨ ਤਿੰਨ ਜਾਂ ਛੇ ਮਹੀਨੇ ਦੀ ਹਟਾਕੇ ਇੱਕ ਸਾਲ ਦੀ ਪ੍ਰਵਾਨਗੀ ਦਿੱਤੀ ਜਾਵੇ। ਤਨਖਾਹਾਂ ਦੇ ਵਾਧੇ ਤੇ ਲਾਈ ਰੋਕ ਨੂੰ ਹਟਾਕੇ ਮੌਜੁਦਾ ਤਨਖਾਹਾਂ ਉਪਰ ਵਾਧਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 27 ਜੂਨ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਦੌਰਾਨ ਇਹ ਮੰਗਾਂ ਮੰਨਿਆਂ ਗਈਆਂ ਸਨ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਲਾਗੂ ਕਰਨ ਸਬੰਧੀ ਹਦਾਇਤਾਂ ਵੀ ਦਿੱਤੀਆਂ ਸਨ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਚੀਫ਼ ਇੰਜੀਨੀਅਰ ਨੇ ਕਿਹਾ ਕਿ ਇਹ ਮੰਗਾਂ ਮਾਨਯੋਗ ਵਿਭਾਗੀ ਮੁੱਖੀ ਐਚ.ਓ.ਡੀ. ਹੈੱਡ ਆਫ਼ਿਸ ਮੁਹਾਲੀ ਦੇ ਅਧਿਕਾਰ ਖੇਤਰ ਵਿਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਹੈੱਡ ਆਫ਼ਿਸ ਪਟਿਆਲਾ ਵੱਲੋਂ ਰਿਪੋਰਟ ਬਣਾਕੇ ਵਿਭਾਗੀ ਮੁੱਖ ਨੂੰ ਭੇਜ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੱਢੇ ਵਰਕਰ ਬਹਾਲ ਕਰਨ ਤੇ ਮੌਤ ਹੋ ਚੁੱਕੀ ਕਾਮਿਆਂ ਦੇ ਪਰਿਵਾਰਾਂ ਨੂੰ ਬਿਨਾਂ ਸ਼ਰਤ ਨੋਕਰੀ ਦੇਣ ਆਦਿ ਮੰਗਾਂ ਤੇ ਚੀਫ਼ ਇੰਜੀਨੀਅਰ ਵੱਲੋਂ ਮੌਕੇ ਤੇ ਕਾਰਜਕਾਰੀ ਇੰਜੀਨੀਅਰ ਪੰਜਾਬ ਨੂੰ ਫੋਨ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ।ਜਿਸ ਤੋਂ ਬਾਅਦ ਸੂਬਾ ਕਮੇਟੀ ਨੇ ਸੂਬਾ ਪੱਧਰੀ ਮੀਟਿੰਗ ਕਰਨ ਉਪਰੰਤ ਫੈਸਲਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਵਿਭਾਗੀ ਮੁੱਖੀ ਐਚ.ਓ.ਡੀ.ਹੈੱਡ ਆਫਿਸ ਮੁਹਾਲੀ ਵੱਲੋਂ ਮੰਗਾਂ ਲਾਗੂ ਕਰਨ ਸਬੰਧੀ ਪ੍ਰਸੀਡਿੰਗ ਜਾਰੀ ਨਹੀਂ ਹੁੰਦੀ ਤਾਂ 05 ਜੁਲਾਈ ਨੂੰ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਜਥੇਬੰਦੀ ਵੱਲੋਂ ਰੋਸ਼ ਪ੍ਰਦਰਸਨ ਕੀਤਾ ਜਾਵੇਗਾ ਜਿਸ ਦੀ ਨਿਰੋਲ ਜ਼ੁਮੇਵਾਰੀ ਜਲ ਸਪਲਾਈ ਮੈਨੇਜਮੈਂਟ ਦੀ ਹੋਵੇਗੀ।ਇਸ ਮੌਕੇ ਸੂਬਾ ਵਿੱਤ ਸਕੱਤਰ ਹਰਜਿੰਦਰ ਸਿੰਘ ਮਾਨ, ਸੂਬਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਖਾਂ ਬਾਲਿਆਂਵਾਲੀ ਬਠਿੰਡਾ, ਸੂਬਾ ਮੁੱਖ ਸਲਾਹਕਾਰ ਅਮਨਦੀਪ ਸਿੰਘ (ਲੱਕੀ ਬਠਿੰਡਾ), ਸੂਬਾ ਸੀਨੀਅਰ ਮੀਤ ਪ੍ਰਧਾਨ ਹੰਸਾ ਸਿੰਘ ਮੋੜ ਨਾਭਾ,ਸੂਬਾ ਜੁਆਇੰਟ ਵਿੱਤ ਸਕੱਤਰ ਕੁਲਦੀਪ ਸਿੰਘ ਭਾਠੂਆਂ ਸੰਗਰੂਰ, ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਕਾਲਾ ਸ੍ਰੀ ਮੁਕਤਸਰ, ਸੂਬਾ ਆਡੀਟਰ ਇੰਦਰਜੀਤ ਸਿੰਘ ਕਪੂਰਥਲਾ, ਸੂਬਾ ਮੀਤ ਪ੍ਰਧਾਨ ਜਰਨੈਲ ਸਿੰਘ ਨਲੀਨਾ ਸ੍ਰੀ ਫ਼ਤਹਿਗੜ੍ਹ ਸਾਹਿਬ, ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਜੋਗਿੰਦਰ ਸਿੰਘ ਜੋਲਾ, ਜ਼ਿਲ੍ਹਾ ਵਿੱਤ ਸਕੱਤਰ ਗੁਰਮੀਤ ਸਿੰਘ ਫਤਿਹਗੜ੍ਹ ਸਾਹਿਬ,ਜਿਲਾ ਜੁਆਇੰਟ ਸਕੱਤਰ ਵਿੱਤ ਨਿਰਮਲ ਸਿੰਘ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਪ੍ਰਚਾਰ ਸਕੱਤਰ ਰਾਜਵਿੰਦਰ ਸਿੰਘ ਰਾਜੂ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ ਪਟਿਆਲਾ,ਪਨਦੀਪ ਸਿੰਘ ਧੀਰਾ ਜ਼ਿਲ੍ਹਾ ਪ੍ਰੈੱਸ ਸਕੱਤਰ ਸ੍ਰੀ ਮੁਕਤਸਰ ਸਾਹਿਬ , ਦਵਿੰਦਰ ਸਿੰਘ ਨਾਭਾ ਰਮੇਸ਼ ਕੁਮਾਰ ਨਾਈਵਾਲ;ਮੋਹਨ ਘਨੌਰ ;ਜਗਤਾਰ ਭੀਲ਼ੋਵਾਲ , ਕਸ਼ਮੀਰ ਸਿੰਘ ਅਤਾਲਾ, ਬਲਜਿੰਦਰ ਸਿੰਘ ਸਮਾਣਾ,ਸਤਪਾਲ ਸਿੰਘ ਖੇੜਕੀ, ਗੁਰਵਿੰਦਰ ਸਿੰਘ ਦੋਦਾ ਆਦਿ ਹਾਜ਼ਰ ਸਨ।
