ਸਖੀ ਸੁਲਤਾਨ ਲੱਖ ਦਾਤਾ ਮੀਆਂ ਰਾਣਾ ਪੀਰ ਜੀ ਦੇ ਦਰਬਾਰ ਤੇ ਛੇਵੀਂ ਮਹਿਫਿਲ ਏ ਕਵਾਲ ਅਤੇ ਨਕਾਲ 11 ਜੁਲਾਈ ਨੂੰ

ਨੂਰਮਹਿਲ, ਵਾਰਡ ਨੰਬਰ ਪੰਜ , ਮੋਹੱਲਾ ਅੰਬੇਡਕਰ ਨਗਰ, ਨੇੜੇ ਖੁਆਜਾ ਪੀਰ ਦਰਬਾਰ, ਗੜ੍ਹਾ ਰੋਡ ਫਿਲੌਰ ਵਿਖੇ ਸਖੀ ਸੁਲਤਾਨ ਲੱਖ ਦਾਤਾ ਮੀਆਂ ਰਾਣਾ ਪੀਰ ਦੇ ਦਰਬਾਰ ਤੇ ਛੇਵਾਂ ਸਾਲਾਨਾ ਮੇਲਾ 11 ਜੁਲਾਈ ਦਿਨ ਵੀਰਵਾਰ ਨੂੰ ਸ਼ਰਧਾਪੂਰਵਕ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਬਾਬਾ ਵਿਜੇ ਕੁਮਾਰ ਨੇ ਦੱਸਿਆ ਕਿ ਦਾਦਾ ਗੁਰੂ ਜਾਗਰ ਸਾਈਂ ਅਤੇ ਗੁਰੂ ਹੀਰੇ ਸ਼ਾਹ ਦੇ ਆਸ਼ੀਰਵਾਦ ਸਦਕਾ ਦਰਬਾਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਿਨ ਰਾਤ ਦੀ ਮਹਿਫਿਲ ਕਰਵਾਈ ਜਾ ਰਹੀ ਹੈ। ਬਾਬਾ ਵਿਜੇ ਕੁਮਾਰ ਨੇ ਦੱਸਿਆ ਕਿ 10 ਜੁਲਾਈ ਬੁੱਧਵਾਰ ਨੂੰ ਸ਼ਾਮ 6 ਵਜੇ ਮਹਿੰਦੀ ਦੀ ਰਸਮ ਹੋਵੇਗੀ। 11 ਜੁਲਾਈ ਵੀਰਵਾਰ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਤੇ ਦੁਪਹਿਰ 12 ਵਜੇ ਤੋਂ ਬਾਅਦ ਵਨੀਤ ਖਾਨ ਕਵਾਲ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਅਸ਼ਰਫ ਅਲੀ ਮਤੋਈ ਅਤੇ ਰਾਹਤ ਅਲੀ ਆਦਿ ਸ਼ਾਮ ਨੂੰ ਬਾਬਾ ਜੀ ਦੇ ਦਰਬਾਰ ਤੇ ਆਪਣੀ ਆਵਾਜ਼ ਰਾਹੀਂ ਹਾਜ਼ਰੀ ਲਗਵਾਉਣਗੇ। ਦਿਧਰਾ ਨਕਾਲ ਪਾਰਟੀ ਆਪਣਾ ਪ੍ਰੋਗਰਾਮ ਰਾਤ ਨੂੰ ਪੇਸ਼ ਕਰੇਗੀ। ਮਹੰਤ ਕਾਜਲ ਮਾਈ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਇਸ ਮੌਕੇ ਅਤੁੱਟ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਚੱਲੇਗੀ।
