ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪ੍ਰਾਸਪੈਕਟਸ ਰਿਲੀਜ਼ ਸਮਾਰੋਹ ਕੀਤਾ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪ੍ਰਾਸਪੈਕਟਸ ਰਿਲੀਜ਼ ਰਸਮ ਸਮਾਰੋਹ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਜਗੀਰ ਸਿੰਘ, ਸਕੱਤਰ ਅਤੇ ਨਗਰ ਕੌਂਸਲ ਨਕੋਦਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ. ਗੁਰਪ੍ਰੀਤ ਸਿੰਘ ਸੰਧੂ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ, ਕਾਲਜ ਸੁਪਰਡੈਂਟ ਸ ਪ੍ਰਿਤਪਾਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਵਲੋਂ ਕਾਲਜ ਦੇ ਸੈਸ਼ਨ 2024-2025 ਦੇ ਨਵੇਂ ਦਾਖਲਿਆਂ ਲਈ ਪ੍ਰਾਸਪੈਕਟਸ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ ਗਈ। ਪ੍ਰਿੰਸੀਪਲ ਮੈਡਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਸਪੈਕਟਸ ਵਿਚ ਕਾਲਜ ਵਿਚ ਸਮੇਂ ਸਮੇਂ ਤੇ ਕਰਵਾਈਆਂ ਜਾਣ ਵਾਲੀਆਂ ਵਿੱਦਿਅਕ, ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਵੇਰਵਾ ਦੇਣ ਦੇ ਨਾਲ ਨਾਲ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਬੀ. ਏ., ਬੀ.ਕਾਮ(ਰੈਗੂਲਰ), ਬੀ.ਸੀ. ਏ., ਬੀ.ਐੱਸ.ਸੀ.(ਆਈ. ਟੀ), ਬੀ.ਐਸ.ਸੀ.(ਇਕਨਾਮਿਕਸ), ਐਮ.ਕਾਮ, ਐਮ ਏ ਪੰਜਾਬੀ, ਐਮ.ਏ. ਪੋਲੀਟੀਕਲ ਸਾਇੰਸ, ਐਮ ਐਸ ਸੀ ਕੰਪਿਊਟਰ ਸਾਇੰਸ, ਪੀ.ਜੀ.ਡੀ.ਸੀ.ਏ. ਅਤੇ ਵੱਖ-ਵੱਖ ਡਿਪਲੋਮੇ ਜਿਵੇਂ ਡਰੈੱਸ ਡਿਜ਼ਾਇਨਿੰਗ, ਫੈਸ਼ਨ ਡਿਜ਼ਾਇਨਿੰਗ, ਕੋਸਮੇਟੋਲੋਜੀ, ਪੀ.ਜੀ. ਡਿਪਲੋਮਾ ਇਨ ਗਾਰਮੇਂਟ ਕੰਸਟ੍ਰਕਸ਼ਨ ਐਂਡ ਫੈਸ਼ਨ ਡਿਜ਼ਾਇਨਿੰਗ, ਡੀ.ਸੀ.ਏ ਅਤੇ ਡਿਪਲੋਮਾ ਇਨ ਨੈਨੀ ਕੇਅਰ ਐਂਡ ਨਉਟਰੀਸ਼ਨ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਵਿਦਿਆਰਥੀਆਂ ਦੇ ਲਈ “ਪੋਸਟ ਮੈਟ੍ਰਿਕ ਸਕਾਲਰਸ਼ਿਪ” ਸਕੀਮ ਦੇ ਨਾਲ-ਨਾਲ “ਬੇਟੀ ਬਚਾਓ ਬੇਟੀ ਪੜ੍ਹਾਓ” ਯੋਜਨਾ ਤਹਿਤ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ, ਹਮੇਸ਼ਾ ਕਾਲਜ ਦੀਆਂ ਵਿਦਿਆਰਥਣਾਂ ਨੇ ਮੈਰਿਟ ਵਿਚ ਸਥਾਨ ਹਾਸਿਲ ਕਰਕੇ ਕਾਲਜ ਅਤੇ ਨਕੋਦਰ ਇਲਾਕੇ ਦਾ ਨਾਂ ਵੀ ਰੋਸ਼ਨ ਕੀਤਾ ਹੈ । ਇਸ ਮੌਕੇ ਪ੍ਰੋ ਸੁਨੀਲ ਕੁਮਾਰ, ਸ਼੍ਰੀ ਵਿਨੋਦ ਕੁਮਾਰ, ਪ੍ਰੋ ਸੰਦੀਪ, ਪ੍ਰੋ ਬੰਦਨਾ, ਪ੍ਰੋ ਮੋਨਿਕਾ ਆਦਿ ਵੀ ਹਾਜ਼ਿਰ ਸਨ । ਇਹ ਪ੍ਰਾਸਪੈਕਟਸ ਪ੍ਰੋ ਸੁਨੀਲ ਕੁਮਾਰ, ਪ੍ਰੋ.ਰਮਾ ਸੂਦ, ਪ੍ਰੋ. ਜੀਵਨ ਜੋਤੀ ਦੀ ਦੇਖ ਰੇਖ ਹੇਠ ਵਿਚ ਤਿਆਰ ਕੀਤਾ ਗਿਆ।
