ਮੇਰੀ ਦਸਤਾਰ ਮੇਰੀ ਸ਼ਾਨ’ ਦੀ ਲੜੀ ਨੌਜਵਾਨਾਂ ਵਿੱਚ ਉਤਸ਼ਾਹ ਪੈਦਾ ਕਰ ਰਹੀ ਹੈ – ਸਰਬਜੀਤ ਸਿੰਘ ਝਿੰਜਰ

ਜਲੰਧਰ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਸਬੰਧੀ ਪਿੰਡ ਮੌ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਵਿੱਚ ਸਿੱਖ ਪੰਥ ਦੀ ਸ਼ਾਨ ਦਸਤਾਰ ਸਜਾਉਣ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ।ਇਸ ਦੇ ਨਾਲ ਹੀ ਵਾਤਾਵਰਨ ਨੂੰ ਹਰਾ ਭਰਿਆ ਰੱਖਣ ਲਈ ਬੂਟਿਆਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਸੰਗਤਾਂ ਵਿੱਚ ਵੰਡਿਆ ਗਿਆ। ਇਸ ਪ੍ਰੋਗਰਾਮ ਵਿੱਚ ਸੈਂਕੜੇ ਨੌਜਵਾਨਾਂ ਨੇ ਦਸਤਾਰਾਂ ਬੰਨਣੀਆਂ ਸਿੱਖੀਆਂ ਅਤੇ ਸਜਾਈਆਂ।ਦੋਨਾਂ ਪ੍ਰੋਗਰਾਮਾਂ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਅਸੀਂ ਗੁਰੂ ਸਾਹਿਬ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਇਸ ਭਾਗਾਂ ਭਰੀ ਧਰਤੀ ‘ਤੇ ਸਾਨੂੰ ਨਮਨ ਕਰਨ ਦਾ ਮੌਕਾ ਬਖਸ਼ਿਆ। ਝਿੰਜਰ ਨੇ ਕਿਹਾ ਕਿ ਇਸ ਵਕਤ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤਜਿੰਦਰ ਸਿੰਘ ਨਿੱਝਰ ਅਤੇ ਕੋਰ ਕਮੇਟੀ ਮੈਂਬਰ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਨੇ ਯੂਥ ਪ੍ਰਧਾਨ ਝਿੰਜਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਝਿੰਜਰ ਦੀ ਅਗਵਾਈ ਵਿੱਚ ਪੰਜਾਬ ਦੇ ਨੌਜਵਾਨ ਨੂੰ ਗੁਰੂ ਦੀ ਦਸਤਾਰ ਨਾਲ ਜੋੜਨ ਲਈ ਚਲਾਈ ਜਾ ਰਹੀ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਵਿੱਚ ਸੈਂਕੜੇ ਨੌਜਵਾਨ ਦਸਤਾਰਾਂ ਸਜਾ ਰਹੇ ਹਨ ਪ੍ਰੋਗਰਾਮ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਿਪਨਦੀਪ ਸਿੰਘ ਢਿੱਲੋਂ,ਗਗਨਦੀਪ ਸਿੰਘ ਗੱਗੀ ਸ਼ਹਿਰੀ ਪ੍ਰਧਾਨ,ਕੁਲਦੀਪ ਸਿੰਘ ਟਾਂਡੀ ਕੋਰ ਕਮੇਟੀ ਮੈਂਬਰ,ਮਨਜੀਤ ਸਿੰਘ ਮਲਕਪੁਰ,ਹਰਪ੍ਰੀਤ ਸਿੰਘ ਰਿਚੀ,ਸਤਨਾਮ ਸਿੰਘ ਕੈਲੇ,ਬਲਕਰਨ ਸਿੰਘ ਬਾਜਵਾ ਪ੍ਰਧਾਨ ਲੁਧਿਆਣਾ ਦਿਹਾਤੀ,ਰਾਜਵਿੰਦਰ ਸਿੰਘ ਮਾਂਗਟ ਸੀਨੀਅਰ ਮੀਤ ਪ੍ਰਧਾਨ,ਜਤਿੰਦਰ ਸਿੰਘ ਖਾਲਸਾ ਪਾਰਟੀ ਬੁਲਾਰਾ,ਜੋਬਨ ਸਿੰਘ ਗਿੱਲ ਪ੍ਰਧਾਨ ਖੰਨਾ,ਅੰਮ੍ਰਿਤਪਾਲ ਸਿੰਘ ਗਰਾਂਓ ਸੀਨੀਅਰ ਮੀਤ ਪ੍ਰਧਾਨ, ਰਵੀਪ੍ਰੀਤ ਸਿੰਘ ਭੰਖਰਪੁਰ, ਹਰਬਲਜੀਤ ਸਿੰਘ ਲੱਦੜ ਕਲਾਂ ਕੌਮੀ ਮੀਤ ਪ੍ਰਧਾਨ ਇੱਕ ਹੋਰ ਸੈਂਕੜੇ ਨੌਜਵਾਨਾਂ ਨੇ ਸ਼ਿਰਕਤ ਕੀਤੀ।
