August 7, 2025
#Punjab

ਸੰਦੀਪ ਮਿੱਤਲ ਨੇ ਹੈਡ ਟੀਚਰ ਵਜੋਂ ਸਰਕਾਰੀ ਪ੍ਰਾਇਮਰੀ ਸਕੂਲ ਭਾਗਥਲਾ ਕਲਾਂ ਵਿਖੇ ਆਹੁਦਾ ਸੰਭਾਲਿਆ

ਫ਼ਰੀਦਕੋਟ (ਵਿਪਨ ਮਿਤੱਲ) ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹੁੱਲਾ ਖੋਖਰਾਂ ਦੇ ਈ.ਟੀ.ਟੀ.ਮਾਸਟਰ ਸੰਦੀਪ ਮਿੱਤਲ ਨੂੰ ਤਰੱਕੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਾਗਥਲਾਂ ਕਲਾਂ ਦੇ ਹੈਡ ਟੀਚਰ ਨਿਯੁਕਤ ਕੀਤਾ ਗਿਆ ਸੀ। ਸ਼੍ਰੀ ਸੰਦੀਪ ਮਿੱਤਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਭਾਗਥਲਾਂ ਕਲਾਂ ਵਿਖੇ ਬਤੌਰ ਹੈਡ ਟੀਚਰ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਸਿੱਖਿਆ ਵਿਭਾਗ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਸ਼੍ਰੀਮਤੀ ਅੰਜੂ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪਵਨ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਉਹ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਪੂਰੀ ਤਨਦੇਹੀ ਨਾਲ ਪੂਰਨ ਸੁਹਿਦਰਤਾ ਨਾਲ ਮਿਹਨਤ ਕਰਨਗੇ। ਇਸ ਮੌਕੇ ਸੰਦੀਪ ਮਿੱਤਲ ਦੀ ਸੁਪਤਨੀ ਈ.ਟੀ.ਟੀ.ਟੀਚਰ ਮੋਨਿਕਾ ਮਿੱਤਲ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਜਸਕਰਨ ਸਿੰਘ ਰੋਮਾਣਾ, ਸੈਂਟਰ ਹੈਡ ਟੀਚਰ ਪੱਖੀਕਲਾਂ ਜਸਕਰਨਪ੍ਰੀਤ ਸਿੰਘ, ਸੈਂਟਰ ਹੈਡ ਟੀਚਰ ਗੋਲੇਵਾਲਾ ਵਰਿੰਦਰ ਮੌਂਗਾ, ਸੈਂਟਰ ਹੈਡ ਟੀਚਰ ਹਰੀ ਨੌਂ ਦੀਪਕ ਬਾਂਸਲ, ਸਰਕਾਰੀ ਪ੍ਰਾਇਮਰੀ ਸਕੂਲ ਮਹੁੱਲਾ ਖੋਖਰਾਂ ਦੇ ਹੈਡ ਟੀਚਰ ਪਰਮਿੰਦਰ ਕੌਰ, ਨਿਰਮਲ ਸਿੰਘ, ਮਨਿੰਦਰ ਸੱਚਦੇਵਾ, ਰਣਜੀਵ ਸੁਖਵਿੰਦਰ ਭਾਗਥਲਾ ਕਲਾਂ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਸੰਦੀਪ ਮਿੱਤਲ ਨੂੰ ਹੈਡ ਟੀਚਰ ਵਜੋਂ ਆਹੁਦਾ ਸੰਭਾਲਣ ਤੇ ਜਸਬੀਰ ਸਿੰਘ ਜੱਸੀ ਜ਼ਿਲਾ ਗਾਈਡੈਂਸ ਕਾਊਂਸਲਰ ਨੇ ਵਧਾਈ ਦਿੱਤੀ ਹੈ।

Leave a comment

Your email address will not be published. Required fields are marked *