ਪਿੰਡ ਵਾਸੀਆਂ ਨੇ ਖੁਦ ਰਸਤੇ ਸਾਫ਼ ਕਰਵਾਏ,

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਪੰਚਾਇਤ ਘਰ ਦੇ ਮੇਨ ਗੇਟ ਅੱਗੇ ਪਿਛਲੇ ਕਾਫੀ ਦਿਨਾਂ ਤੋਂ ਖੜੇ ਗੰਦੇ ਪਾਣੀ ਕਾਰਨ ਗੁਰੂ ਘਰ, ਮੇਨ ਬਜ਼ਾਰ ਅਤੇ ਹੋਰ ਕੰਮ ਕਾਜ ਜਾਣ ਵਾਲੇ ਲੋਕ ਬੇਹੱਦ ਦੁਖੀ ਸਨ ਸਕੂਲ ਦੇ ਨਜ਼ਦੀਕ ਪੁਲੀ ਬੰਦ ਹੋਣ ਕਾਰਨ ਹੀ ਇਹ ਪਾਣੀ ਸੜਕ ਤੇ ਘੁੰਮ ਰਿਹਾ ਸੀ ਜਿਸ ਕਰਕੇ ਲੋਕ ਦੁਖੀ ਸਨ ਪ੍ਰਸ਼ਾਸਨ ਅਤੇ ਪ੍ਰਬੰਧਕ ਨੇ ਲੋਕਾਂ ਦੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਪੁਲੀ ਸਾਫ਼ ਕਰਵਾ ਕੇ ਸਾਫ ਸਫਾਈ ਦਾ ਬੀੜਾ ਪਿੰਡ ਵਾਸੀਆਂ ਨੇ ਖੁਦ ਹੀ ਚੁੱਕਿਆ, ਇਸ ਮੌਕੇ ਸਰਪੰਚ ਜਤਿੰਦਰ ਸਿੰਘ ਖਹਿਰਾ, ਮਾਂ ਬਲਦੇਵ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਖਵਿੰਦਰ ਸਿੰਘ ਧਾਲੀਵਾਲ ਪੰਚਾਇਤ ਮੈਂਬਰ, ਬਲਵਿੰਦਰ ਸਿੰਘ ਫੋਜੀ, ਆਦਿ ਆਗੂਆਂ ਨੇ ਦੱਸਿਆ ਕਿ ਪ੍ਰਬੰਧਕ ਅਤੇ ਪ੍ਰਸ਼ਾਸਨ ਨੂੰ ਸਹਿਣਾ ਦੇ ਲੋਕਾਂ ਦੀਆਂ ਮੁਸਕਲਾਂ ਤੋਂ ਵਾਰ ਵਾਰ ਜਾਂਣ ਕਰਵਾਇਆ ਜਾਂਦਾ ਹੈ ਪ੍ਰੰਤੂ ਕੋਈ ਧਿਆਨ ਨਹੀਂ ਦੇ ਰਹੇ ਉਨ੍ਹਾਂ ਦੱਸਿਆ ਕਿ ਅਖ਼ਬਾਰਾਂ ਵਿੱਚ ਉਵਰਫਲੋ ਹੋਏ ਨਿਕਾਸੀ ਨਾਲਿਆਂ ਦੀਆਂ ਛਪੀਆਂ ਖ਼ਬਰਾਂ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੇਸ਼ੱਕ ਮੌਕਾ ਤਾਂ ਦੇਖਿਆ ਗਿਆ ਪ੍ਰੰਤੂ ਨਾਲਿਆਂ ਦੀ ਸਫ਼ਾਈ ਦਾ ਕੰਮ ਕਦੋਂ ਸ਼ੁਰੂ ਹੋਵੇਗਾ ਇਹ ਤਾਂ ਰੱਬ ਹੀ ਜਾਣਦਾ ਹੈ ਪਿੰਡ ਵਾਸੀਆਂ ਨੇ ਵਿਧਾਨ ਸਭਾ ਹਲਕਾ ਭਦੌੜ ਦੇ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਨਿਕਾਸੀ ਨਾਲਿਆਂ ਦੀ ਸਫ਼ਾਈ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਇਸ ਮੌਕੇ ਗਗਨਦੀਪ ਗੱਗੀ ਸਿੰਗਲਾ, ਗੋਗੀ ਬਾਵਾ, ਲਖਵੀਰ ਸਿੰਘ ਲੱੱਖੀ ਸਾਬਕਾ ਮੈਂਬਰ,ਮਨੀ ਸਿੰਗਲਾ, ਭਗਵਾਨ ਸਿੰਘ ਭਾਨ ਆਦਿ ਹਾਜ਼ਰ ਸਨ
