ਹਿਊਮਨ ਰਾਈਟਸ ਪੈ੍ਸ ਕਲੱਬ (ਰਜਿ) ਪੰਜਾਬ ਵਲੋਂ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਛਾਂ ਦਾਰ ਬੂਟੇ ਲਗਾਏ ਤੰਦਰੁਸਤ ਜੀਵਨ ਲਈ ਵੱਧ ਤੋਂ ਵੱਧ ਲਗਾਉਣੇ ਜ਼ਰੂਰੀ ਰੂਪ ਲਾਲ ਸ਼ਰਮਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਹਿਊਮਨ ਰਾਈਟਸ ਪੈ੍ਸ ਕਲੱਬ ਸ਼ਾਹਕੋਟ ਅਤੇ ਮਲਸੀਆਂ ਦੀ ਟੀਮ ਵਲੋਂ ਛਾਂ ਦਾਰ ਬੂਟੇ ਲਗਾਏ ਗਏ । ਜਿਨ੍ਹਾਂ ਵਿੱਚ ਸਵਾਜਣਾ ਬੋਹੜ ਅਤੇ ਨਿਮ ਤਿਰਵੇਣੀ ਵੀ ਲਗਾਈ ਗਈ।ਇਸ ਮੌਕੇ ਪੈ੍ਸ ਨਾਲ ਗੱਲਬਾਤ ਕਰਦਿਆਂ ਹੋਇਆਂ ਸੂਬਾ ਸਕੱਤਰ ਰੂਪ ਲਾਲ ਸ਼ਰਮਾ ਨੇ ਕਿਹਾ ਕਿ ਹਰ ਸਾਲ ਗਰਮੀ ਦੇ ਮੌਸਮ ਵਿੱਚ ਤਪਸ ਦਾ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਹੈ ਜਿਸ ਦੇ ਚਲਦਿਆਂ ਵਾਤਾਵਰਨ ਹਰ ਰੋਜ਼ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ।ਜਿਸ ਕਰਕੇ ਕਈ ਵਾਰ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜਿਸ ਕਰਕੇ ਵਾਤਾਵਰਨ ਪ੍ਰੇਮੀ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ।ਆਓ ਇੱਕ ਹੰਬਲਾ ਮਾਰੀਏ ਆਪਾਂ ਵੀ ਆਪਣਾ ਚਾਰ ਚੁਫ਼ੇਰਾ ਹਰਿਆ ਭਰਿਆ ਰਖਿਆ ਜਾ ਸਕੇ ਆਪਾਂ ਸਾਰੇ ਮਿਲਕੇ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਵਾਤਾਵਰਨ ਨੂੰ ਸ਼ੁੱਧ ਰਖਿਆ ਜਾ ਸਕੇ। ਅਤੇ ਉਨ੍ਹਾਂ ਕਿਹਾ ਕਿ ਕੁੱਛ ਲੋਕ ਆਪਣੇ ਸਵਾਰਥ ਦੀ ਪੂਰਤੀ ਲਈ ਅੰਨੇਵਾਹ ਰੁੱਖਾਂ ਦੀ ਕਟਾਈ ਕਰ ਰਹੇ ਹਨ ਜਿਸ ਕਾਰਨ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਦਸ -ਦਸ ਬੂਟੇ ਲਾਉਣ ਉਪਰੰਤ ਉਨ੍ਹਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਤਾਂ ਇੱਕ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ। ਅਗਰ ਹੁਣ ਨਾ ਸੋਚਿਆ ਗਿਆ ਤਾਂ ਆਉਣ ਸਮੇਂ ਬਹੁਤ ਪਛਤਾਉਣਾ ਪਵੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਸੰਸਥਾ ਅਹੁਦੇਦਾਰ ਮੈਡਮ ਸਿਮਰਜੀਤ ਕੌਰ ਮਹਿਲਾ ਵਿੰਗ ਪ੍ਰਧਾਨ ਪੰਜਾਬ, ਸੀਤਾਰਾਮ ਠਾਕੁਰ ਵਾਇਸ ਚੇਅਰਮੈਨ, ਸਤਪਾਲ ਅਜ਼ਾਦ ਜਨਰਲ ਸਕੱਤਰ ਜਲੰਧਰ ਦਿਹਾਤੀ, ਰੌਬਿਨ ਸ਼ਰਮਾ ਵਾਇਸ ਪ੍ਰਧਾਨ ਜਲੰਧਰ ਦਿਹਾਤੀ, ਕੁਲਵੰਤ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ, ਨਵਦੀਪ ਕੋਹਲੀ ਬਲਾਕ ਪ੍ਰਧਾਨ, ਬਿੰਦਰ ਕੁਮਾਰ ਪੈ੍ਸ ਸੱਕਤਰ ਬਲਾਕ ਸ਼ਾਹਕੋਟ ਅਤੇ ਮੈਡਮ ਬਿਮਲਾ ਆਦਿ ਮੌਜੂਦ ਸਨ।
