ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 21 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ ਗੁਰੂ ਪੁੰਨਿਆਂ ਦਾ ਪਵਿੱਤਰ ਦਿਹਾੜਾ

ਮਾਹਿਲਪੁਰ (ਨਿਰਮਲ ਸਿੰਘ ਮੁੱਗੋਵਾਲ) ਪੂਰਨਮਾਸ਼ੀ ਵਾਲੇ ਦਿਨ ਗੁਰੂ ਪੁੰਨਿਆਂ ਦਾ ਪਵਿੱਤਰ ਦਿਹਾੜਾ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ 21 ਜੁਲਾਈ ਦਿਨ ਐਤਵਾਰ ਨੂੰ ਸ਼ਾਮੀ 4 ਤੋਂ 6 ਵਜੇ ਤੱਕ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਮੌਕੇ ਸਭ ਤੋਂ ਪਹਿਲਾਂ ਬੁੱਧ ਵੰਦਨਾ, ਤਰੀਸ਼ਰਨ ਅਤੇ ਪੰਚਸ਼ੀਲ ਦਾ ਉਚਾਰਨ ਕੀਤਾ ਜਾਵੇਗਾ, ਉਪਰੰਤ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੋਂ 2570 ਸਾਲ ਪਹਿਲਾਂ ਇਸ ਦਿਨ ਤਥਾਗਤ ਭਗਵਾਨ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਉੱਤਰ ਪ੍ਰਦੇਸ਼ ਸਟੇਟ ਵਿੱਚ ਪੈਂਦੇ ਸਾਰਨਾਥ ਵਿਖੇ ਪਹਿਲੀ ਵਾਰ ਪੰਜ ਸੰਨਿਆਸੀਆਂ ਨੂੰ ਧੰਮ ਉਪਦੇਸ਼ ਦਿੱਤਾ ਸੀ। ਜਿਸ ਵਿੱਚ ਚੋਰੀ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਬਿਨਾਂ ਕਿਸੇ ਠੋਸ ਕਾਰਨ ਜੀਵ ਹੱਤਿਆ ਨਹੀਂ ਕਰਨੀ, ਆਪਣਾ ਆਚਰਨ ਅਤੇ ਵਿਚਾਰ ਸ਼ੁੱਧ ਰੱਖਣੇ ਅਤੇ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣਾ ਸ਼ਾਮਿਲ ਹੈ। ਤਥਾਗਤ ਭਗਵਾਨ ਬੁੱਧ ਦਾ ਇਹ ਸੰਦੇਸ਼ ਦੁਨੀਆ ਦੇ ਵੱਖ ਵੱਖ ਕੋਨਿਆਂ ਵਿੱਚ ਫੈਲਿਆ। ਜਿਸ ਨੂੰ ਅਪਣਾ ਕੇ ਅਤੇ ਉਸ ਉੱਤੇ ਚੱਲ ਕੇ ਹਰ ਵਿਅਕਤੀ ਆਪਣਾ ਜੀਵਨ ਸ਼ਾਂਤਮਈ ਅਤੇ ਸੁੱਖਮਈ ਬਣਾ ਸਕਦਾ ਹੈ।
