ਬਰਸਾਤੀ ਮੌਸਮ ਵਿਚ ਜ਼ਹਿਰੀਲੇ ਜਾਨਵਰਾਂ, ਕੀੜੇ ਮਕੌੜਿਆਂ ਤੋ ਬਚਾਅ, ਸਾਵਧਾਨੀਆਂ ‘ਤੇ ਜਾਗਰੂਕਤਾ ਕੈਂਪ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਸਿਵਲ ਡਿਫੈਂਸ ਦੀ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ “ਬਰਸਾਤੀ ਮੌਸਮ ਵਿਚ ਜ਼ਹਿਰੀਲੇ ਜਾਨਵਰਾਂ ਕੀੜੇ ਮਕੌੜਿਆਂ ਤੋ ਬਚਾਅ, ਸਾਵਧਾਨੀਆਂ ‘ਤੇ ਜਾਗਰੂਕਤਾ ਕੈਂਪ, ਡਾ. ਬੀ.ਆਰ ਅੰਬੇਡਕਰ ਲਿਟਲ ਫਲਾਵਰ ਸੀਨੀ. ਸੈਕੰ. ਸਕੂਲ ਵਿਖੇ ਲਗਾਇਆ ਗਿਆ। ਇਸ ਮੋਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਹਰਪ੍ਰੀਤ ਸਿੰਘ, ਡਾਇਰੈਕਟਰ ਡਾ. ਅਸ਼ੋਕ, ਮੈਡਮ ਸ਼ਵਾਨੀ, ਰੇਨੂ ਬਾਲਾ, ਮੀਨੂ ਤੇ ਵਿਦਿਆਰਥੀ ਹਾਜ਼ਰ ਸਨ । ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦੱਸਿਆ ਕਿ ਬਰਸਾਤੀ ਦਿਨਾਂ ਵਿਚ ਜ਼ਮੀਨ ਤੇ ਪਾਣੀ ਖੜਾ ਹੋਣ ਕਰਕੇ ਜ਼ਮੀਨੀ ਜਾਨਵਰ ਉਚੀਆਂ ਥਾਵਾਂ ਜਾਂ ਘਰਾਂ ਵਿਚ ਆ ਕੇ ਲੁੱਕ ਜਾਂਦੇ ਹਨ।ਜਿਸ ਵਿਚ ਕਈ ਤਰਾਂ ਦੇ ਜ਼ਹਿਰੀਲੇ ਜਾਨਵਰ ਹੁੰਦੇ ਹਨ ਜਿਵੇ ਸੱਪ, ਠੂੰਆਂ, ਬਿੱਛੂ, ਭੂੰਡ, ਖਿੱਲ, ਸ਼ਹਿਦ ਵਾਲੀ ਮੱਖੀ ਤੇ ਮੱਛਰ ਆਦਿ। ਇਹਨਾਂ ਦੀ ਲੁਕਣ ਵਾਲੀਆ ਥਾਵਾਂ ਵਿਚ ਕਈ ਵਾਰ ਨੁੱਕਰਾਂ, ਸਕੂਲੀ ਬੈਗ ਤੇ ਬੂਟ ਆਦਿ ਹੋ ਸਕਦੇ ਹਨ। “ਸਾਵਧਾਨੀ ਵਿਚ ਹੀ ਹੋਸ਼ਿਆਰੀ ਹੈ” ਦੇ ਤਹਿਤ ਘਰ ਜਾ ਕੇ ਸਕੂਲੀ ਬੈਗ ਜ਼ਮੀਨ ਤੇ ਨਾ ਰੱਖੋ ਉਸ ਨੂੰ ਉਚੀ ਥਾਂ ਤੇ ਟੰਗ ਦਿਉ। ਰੋਜ਼ਾਨਾ ਸਵੇਰੇ ਬੈਗ ਜਰੂਰ ਚੈਕ ਕਰੋ ਤੇ ਬੂਟਾਂ ਨੂੰ ਚੰਗੀ ਤਰਾਂ ਵੇਖ ਕੇ ਹੀ ਪਹਿਨੋ । ਛੋਟੇ ਬੱਚਿਆਂ ਲਈ ਇਹ ਜਿੰਮੇਦਾਰੀ ਮਾਤਾ ਪਿਤਾ ਦੀ ਬਣਦੀ ਹੈ। ਆਖਰ ਵਿਚ ਮੈਡਮ ਰੇਨੂ ਬਾਲਾ ਤੇ ਵਿਦਿਆਰਥਣ ਦਿਸ਼ਾ ਨੂੰ “ਜੀਵਨ ਰੱਖਿਅਕ ਪ੍ਰਸ਼ੰਸਾ ਪੱਤਰ”ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰਸ਼ੰਸਾ ਪੱਤਰ ਕਿਸੇ ਵੀ ਸੰਕਟ ਸਮੇਂ ਪੀੜਤਾਂ ਦੇ ਮਦਦ ਕਰਨ ਬਦਲੇ ਦਿੱਤੇ ਜਾਂਦੇ ਹਨ।
