ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸਥਾਨਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਵਿਖੇ ਸਾਉਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ, ਆਰੰਭ ਪਾਠਾਂ ਦੇ ਭੋਗ ਪਾਏ ਗਏ, ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ ਅਰਦਾਸ ਬੇਨਤੀ ਕੀਤੀ ਗਈ, ਉਸ ਉਪਰੰਤ ਗੁਲਾਮ ਹੈਦਰ ਕਾਦਰੀ ਬਰਨਾਲੇ ਵਾਲਿਆ ਵਲੋਂ ਆਪਣੀ ਕਥਾ ਰਾਹੀਂ ਹਾਜ਼ਰ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ, ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂਆਂ ਦੇ ਜੀਵਨ ਤੇ ਚਾਨਣਾ ਪਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਹਰਗੋਬਿੰਦ ਕੋਚ ਬਾਡੀ ਬਿਲਡਰਜ ਵੱਲੋਂ ਕਾਦਰੀ ਦਾ ਸਿਰੋਪਾਉ ਪਾ ਕੇ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਸਹਿਣਾ ਦੇ ਪ੍ਰਧਾਨ ਜੋਗਿੰਦਰ ਸਿੰਘ ਹਰਗੋਬਿੰਦ ਕੋਚ ਬਾਡੀ ਬਿਲਡਰਜ, ਮੁੱਖ ਸੇਵਾਦਾਰ ਬਾਂਬਾ ਨਗਿੰਦਰ, ਮਾਂ ਬਲਦੇਵ ਸਿੰਘ, ਨਾਹਰ ਸਿੰਘ ਢੀਂਡਸਾ,ਸੁਖਦੇਵ ਸਿੰਘ ਝੋਰੜਾਂ, ਹਰਪਾਲ ਸਿੰਘ, ਸਰਪੰਚ ਜਤਿੰਦਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਧਾਲੀਵਾਲ ਪੰਚਾਇਤ ਮੈਂਬਰ,ਅਮਰੀਕ ਸਿੰਘ ਬੀਕਾ ਪ੍ਰਧਾਨ, ਮਲਕੀਤ ਕੌਰ ਸਾਬਕਾ ਸਰਪੰਚ,ਧਿਆਨ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਗ੍ਰੰਥੀ, ਗੁਰਪ੍ਰੀਤ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਲੱਡੂ ਸਾਬਕਾ ਪ੍ਰਧਾਨ, ਦਲੀਪ ਸਿੰਘ ਸਾਬਕਾ ਪ੍ਰਧਾਨ, ਦਰਸ਼ਨ ਦਾਸ ਬਾਵਾ, ਗੁਰਵਿੰਦਰ ਸਿੰਘ ਨਾਮਧਾਰੀ,ਨੰਬਰਦਾਰ ਹਰਬੰਸ ਸਿੰਘ ਜਟਾਣਾਂ, ਸਵਰਨਜੀਤ ਸਿੰਘ ਸਾਬਕਾ ਪੰਚ, ਦਰਸ਼ਨ ਸਿੰਘ ਸਿੱਧੂ ਸਾਬਕਾ ਸਰਪੰਚ, ਜਗਸੀਰ ਸਿੰਘ ਸੀਰਾ ਪੰਚਾ ਦਾ ,ਜੰਟਾ ਬਦਲੇ ਵਾਲਾਂ, ਹਰਜੀਤ ਸਿੰਘ ਖਹਿਰਾ,ਡਾ ਰਘਬੀਰ ਸਿੰਘ ਸਰੰਦੀ ,ਸਤਨਾਮ ਸਿੰਘ ਸੱਤਾ, ਦਰਸ਼ਨ ਸਿੰਘ ਸਿੱਧੂ, ਗੁਰਸੇਵਕ ਸਿੰਘ ਸਿੱਧੂ, ਗੁਰਨਾਮ ਸਿੰਘ , ਗੁਰਮੇਲ ਸਿੰਘ ਝੱਲੀ , ਭਗਵਾਨ ਦਾਸ ਭਾਨਾਂ , ਰਾਗੀ ਭਾਈ ਜਗਸੀਰ ਸਿੰਘ ਖਾਲਸਾ, ਚਮਕੌਰ ਸਿੰਘ ਖਾਲਸਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ਭੋਗ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਇਆ ਗਿਆ
