24 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਸਹਿਣਾ ਪੁਲਸ ਨੇ ਇੱਕ ਕਾਬੂ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸੰਦੀਪ ਮਲਿਕ ਐਸ ਐਸ ਪੀ ਬਰਨਾਲਾ ਦੀ ਰਹਿਨੁਮਾਈ ਹੇਠ ਅਤੇ ਮਾਨਵਜੀਤ ਸਿੰਘ ਡੀ ਐਸ਼ ਪੀ ਤਪਾ ਮੰਡੀ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਹੋਈ ਸਖ਼ਤ ਮੁਹਿੰਮ ਤਹਿਤ ਥਾਣਾ ਸ਼ਹਿਣਾ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ 24 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ, ਇਹ ਜਾਣਕਾਰੀ ਅੰਮ੍ਰਿਤ ਸਿੰਘ ਥਾਣਾ ਮੁਖੀ ਸਹਿਣਾ ਨੇ ਦਿੱਤੀ, ਉਨ੍ਹਾਂ ਦੱਸਿਆ ਕਿ ਕਾਲ਼ਾ ਸਿੰਘ ਉਰਫ ਜ਼ੀਰੋ ਵਾਲਾਂ ਪੁੱਤਰ ਦਰਸ਼ਨ ਸਿੰਘ ਸਰਕਾਰੀ ਵਿਹੜਾਂ ਸਹਿਣਾ ਜੋ ਨੈਣੇਵਾਲ ਰੋਡ ਤੇ ਆ ਰਿਹਾ ਸੀ ਉਸ ਨੂੰ 24 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 35 ਧਾਰਾ 22,61,85 ਤਹਿਤ ਦਰਜ ਕੀਤਾ ਗਿਆ ਹੈ ਇਸ ਮੌਕੇ ਮੁੱਖ ਮੁਨਸ਼ੀ ਗੁਰਜੀਵਨ ਸਿੰਘ,ਬਲੀ ਰਾਮ ਏਂ ਐਸ਼ ਆਈ, ਮਲਕੀਤ ਸਿੰਘ, ਅਮਰਜੀਤ ਸਿੰਘ ਹੋਲਦਾਰ ਆਦਿ ਹਾਜ਼ਰ ਸਨ
