September 29, 2025

ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਵਿਰੋਧ ਕੀਤਾ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਭਾਰਤੀ ਜਥੇਬੰਦੀਆਂ ਦੇ ਸੱਦੇ ਤੇ ਸਹਿਣਾ ਦੇ ਮੇਨ ਬੱਸ ਸਟੈਂਡ ਤੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ ਕਰਦਿਆ ਦਰਸ਼ਨ ਸਿੰਘ ਚੀਮਾ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਦੀ ਕਾਤਲ ਬੀਜੇਪੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਕਿਸੇ ਵੀ ਕੀਮਤ ਤੇ ਵੜਨ ਨਹੀਂ ਦਿੱਤਾ ਜਾਵੇਗਾ ਇਸ ਮੌਕੇ […]

ਐਮ.ਐਲ.ਏ ਮੈਡਮ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਪਿੰਡ ਉੱਗੀ ਮੁਹੱਲਾ ਕਿਕਰ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਹਲਕਾ ਨਕੋਦਰ ਵਿੱਚ ਆਮ ਆਦਮੀ ਪਾਰਟੀ ਚੋਣ ਮੁਹਿੰਮ ਨੂੰ ਹਰ ਪਾਸਿਓਂ ਚੰਗਾ ਸਮਰਥਨ ਮਿਲ ਰਿਹਾ ਅਤੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਸ ਤੋਂ ਇਲਾਵਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਵੀ ਦਿਨ ਰਾਤ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਅਤੇ ਆਪਣੀ ਸਰਕਾਰ ਦੀਆਂ ਦੋ […]

ਸਰਕਾਰੀ ਉਗਯੋਗਿਕ ਸਿਖਲਾਈ ਸੰਸਥਾਂ, ਕਾਦੀਆਂ ਵਿਖੇ ਕੈਂਪ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਉਦਯੋਗਿਕ ਸੰਸਥਾਵਾਂ ਵਿੱਚ ਸਿਖਲਾਈ ਪ੍ਰਾਪਤ ਕਰ ਰਹੇ ਸਿਖਿਆਰਥੀਆਂ ਨੂੰ ਆਤਮ ਨਿਰਭਰ/ਕਾਰੋਬਾਰ ਚਲਾਉਣ ਲਈ ਲੀਡ ਬੈਕਾਂ ਤੋ ਲੋਨ ਲੈਣ ਲਈ ਜਾਗਰੂਕ ਕਰਨ ਤਹਿਤ ਸਰਕਾਰੀ ਉਗਯੋਗਿਕ ਸਿਖਲਾਈ ਸੰਸਥਾਂ, ਕਾਦੀਆਂ ਵਿਖੇ ਕੈਂਪ ਲਗਾਇਆ ਗਿਆ।ਇਸ ਮੌਕੇ ਸ੍ਰੀਮਤੀ ਨਵਨੀਤ ਕੌਰ ਭੰਗੂ ਸੀਨੀਅਰ ਇੰਡਸਟ੍ਰੀਅਲ ਪ੍ਰਮੋਸ਼ਨ ਅਫਸਰ […]

ਅੱਧੀ ਰਾਤ ਨੂੰ ਮੁਹੱਲਿਆਂ, ਕਲੋਨੀਆਂ ਵਿਚ ਲੁਟੇਰੇ, ਚੋਰਾਂ ਦੇ ਗੈਗ ਸਰਗਰਮ, ਪੁਲਿਸ ਕਹਿੰਦੀ ਸਟਾਫ਼ ਹੈ ਨਹੀਂ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਸ਼ਹਿਰ ਵਾਸੀ ਸ਼ਹਿਰ ਅੰਦਰ ਹੋ ਰਹੀਆਂ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਡਰੇ ਤੇ ਸਹਿਮੇ ਹੋਏ ਹਨ। ਲੁਟੇਰੇ ਤੇ ਚੋਰਾਂ ਦੇ ਗੈਗ ਅੱਧੀ ਰਾਤ ਨੂੰ ਮੁਹੱਲਿਆਂ ਤੇ ਕਲੋਨੀਆਂ ਵਿਚ ਤੁਰੇ ਫਿਰਦੇ ਹਨ। ਬੀਤੀ ਰਾਤ 4 ਮੋਟਰਸਾਇਕਲ ਚੋਰ ਮੁਹੱਲਾ ਦਸ਼ਮੇਸ਼ ਨਗਰ, ਮਾਡਲ ਟਾਊਨ, ਰਵਿਦਾਸ ਚੌਕ ਵਿਚ ਲੱਗੇ ਸੀ. ਸੀ. ਟੀ. […]

ਸਮਾਜ ਸੇਵਾ ਨੂੰ ਸਮਰਪਿਤ – ਸੁੱਖਵਿੰਦਰ ਚੀਮਾ

ਨੁਰਮਹਿਲ, ਸਮਾਜ ਵਿਚ ਕੁੱਝ ਲੋਕ ਅਜਿਹੇ ਵਿਚ ਹੁੰਦੇ ਹਨ ਜੋ ਜਮਾਜ ਲਈ ਕੁੱਝ ਕਰਨਾ ਚਾਉਂਦੇ ਹਨ ਅਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਲੋਕ ਯਾਦ ਕਰਦੇ ਹਨ l ਅਜਿਹਾ ਹੀ ਇੱਕ ਨੌਜਵਾਨ ਹੈ ਸੁੱਖਵਿੰਦਰ ਚੀਮਾ l ਜੋ ਹਰ ਵਕਤ ਸਮਾਜ ਲਈ ਕੁੱਝ ਨਾ ਕੁੱਝ ਕਰਨਾ ਸੋਚਦਾ ਹੈ l 1979 ਵਿਚ ਪਿਤਾ ਸਤਨਾਮ ਸਿੰਘ ਅਤੇ ਮਾਤਾ ਹਰਪਾਲ […]

ਭਾਰਤੀ ਕ੍ਰਾਂਤੀਕਾਰੀ ਮਾਰਕਸਿਸਟ ਪਾਰਟੀ ਦੀ ਬ੍ਰਾਂਚ ਮਹਿੰਦਵਾਣੀ (ਬੀਤ)ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ

ਮਹਿੰਦਵਾਣੀ ਭਾਰਤੀ ਕ੍ਰਾਂਤੀਕਾਰੀ ਮਾਰਕਸਿਸਟ ਪਾਰਟੀ ਦੀ ਬ੍ਰਾਂਚ ਮਹਿੰਦਵਾਣੀ (ਬੀਤ)ਦੀ ਇੱਕ ਮੀਟਿੰਗ ਸਾਥੀ ਅਸ਼ੋਕ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਬ੍ਰਾਂਚ ਮਹਿੰਦਵਾਣੀ ਵਲੋਂ ਪਹਿਲਾਂ ਪਿੱਛਲੇ ਕੀਤੇ ਕੰਮਾਂ ਦਾ ਰਿਵਿਉ ਕੀਤਾ ਗਿਆ।ਅਤੇ ਅਜੋਕੇ ਰਾਜਨੀਤਕ ਹਲਾਤਾਂ ਦੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਪਾਰਟੀ ਦੇ ਜ਼ਿਲ੍ਹਾ ਆਗੂ ਸਾਥੀ ਕੁਲਭੂਸ਼ਨ ਕੁਮਾਰ ਅਤੇ ਸਾਥੀ ਰਾਮਜੀਦਾਸ ਚੌਹਾਨ ਜੀ ਨੇ ਪੂਰੇ […]

ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਰਕਾਰ ਦੀ ਦੋਗਲੀ ਨੀਤੀ ਖਿਲਾਫ ਸ਼ੰਘਰਸ਼ ਦਾ ਐਲਾਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਸੱਦੇ ਤੇ ਜਿਲਾ ਜਲੰਧਰ ਦੇ ਬਲਾਕ ਨਕੋਦਰ ਵਿਖੇ ਸੈਂਕੜੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਬਲਾਕ ਪ੍ਰਧਾਨ ਪਰਮਜੀਤ ਕੌਰ ਦੀ ਅਗਵਾਈ ਵਿੱਚ ਸੀਡੀਪੀਓ ਦਫਤਰ ਦੇ ਬਾਹਰ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਸਟੇਟ ਕਮੇਟੀ ਆਗੂ ਹਰਮੇਸ਼ ਕੌਰ ਜੀ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੀਂ ਸਿੱਖਿਆ ਨੀਤੀ ਅਨੁਸਾਰ ਤਿੰਨ […]

ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਰਿਲਾਇੰਸ ਦੁਆਰਾ ਸਨਮਾਨਿਤ ਕੀਤਾ ਗਿਆ

ਰਿਲਾਇੰਸ ਟ੍ਰੈਂਡਜ਼ ਨਕੋਦਰ ਵੱਲੋਂ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 10ਵੀਂ ਅਤੇ 12ਵੀਂ ਵਿੱਚ ਚੰਗੇ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਰਿਲਾਇੰਸ ਟ੍ਰੈਂਡਜ਼, ਨਕੋਦਰ ਦੇ ਮੈਨੇਜਰ ਸ਼੍ਰੀ ਨੰਦ ਲਾਲ ਜੀ ਅਤੇ ਉਨ੍ਹਾਂ ਦੇ ਸਾਰੇ ਸਟਾਫ ਨੇ ਬੱਚਿਆਂ ਤੋਂ ਕੇਕ ਕਟਵਾਇਆ ਅਤੇ ਸਾਰੇ ਚੰਗੇ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ […]

ਮੁੱਖ ਮੰਤਰੀ ਵੱਲੋਂ “ਆਪ” ‘ਚ ਸ਼ਾਮਿਲ ਕੀਤੇ ਤਿੰਨ ਕੌਂਸਲਰਾਂ ਨੇ 24 ਘੰਟਿਆਂ ਬਾਅਦ ਹੀ ਕਾਂਗਰਸ ‘ਚ ਕੀਤੀ ਘਰ ਵਾਪਸੀ

ਬਰਨਾਲਾ (ਹਰਮਨ) ਵਿਧਾਨ ਸਭਾ ਹਲਕਾ ਭਦੌੜ ਦੀ ਨਗਰ ਕੌਂਸਲ ਭਦੌੜ ਦੇ ਕਾਂਗਰਸੀ ਪ੍ਰਧਾਨ ਮਨੀਸ਼ ਗਰਗ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ । ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਦੇ ਨਾਲ ਸੱਤ ਮੌਜੂਦਾ ਨਗਰ ਕੌਂਸਲਰ ਅਤੇ ਇੱਕ ਸਾਬਕਾ ਨਗਰ ਕੌਂਸਲਰ ਵੀ ਆਮ ਆਦਮੀ ਪਾਰਟੀ ਵਿੱਚ […]

ਵੋਟਰ ਜਾਗਰੂਕਤਾ ਮੁਹਿੰਮ ਤਹਿਤ ਨਵੇਂ ਵੋਟਰਾਂ ਲਈ ‘ਵਿਰਾਸਤੀ ਵਾਕ’ ਦਾ ਆਯੋਜਨ

ਨਕੋਦਰ, ਜਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਧੀਨ ਸਵੀਪ ਗਤੀਵਿਧੀਆਂ ਦੌਰਾਨ ਐਨ.ਐਸ.ਐਸ. ਅਤੇ ਐਨ.ਸੀ.ਸੀ. ਵਿਭਾਗਾਂ ਦੇ ਸਹਿਯੋਗ ਨਾਲ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਰਾਸਤੀ ਵਾਕ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਐਨ.ਐਸ.ਐਸ. ਵਲੰਟੀਅਰਾਂ ਅਤੇ ਐਨ.ਸੀ.ਸੀ. ਕੈਡਿਟਾਂ (21 ਪੰਜਾਬ […]