September 29, 2025

ਐਡਵੋਕੇਟ ਜਗਰੂਪ ਸਿੰਘ ਬਣੇ ਨਕੋਦਰ ਵਿਧਾਨ ਸਭਾ ਲੀਗਲ ਵਿੰਗ ਦੇ ਕੌਰਡੀਨੇਟਰ

ਨਕੋਦਰ (ਏ.ਐਲ.ਬਿਉਰੋ) ਆਮ ਆਦਮੀ ਪਾਰਟੀ ਨੇ ਪੰਜਾਬ ਭਰ ਚ ਵੱਖ-ਵੱਖ ਅਹੁਦਿਆਂ ਤੇ ਨਿਯੁਕਤੀਆਂ ਕੀਤੀਆਂ। ਮੇਹਨਤੀ ਵਰਕਰਾਂ, ਆਗੂਆਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ। ਨਕੋਦਰ ਤੋਂ ਐਡਵੋਕੇਟ ਜਗਰੂਪ ਸਿੰਘ ਨੂੰ ਨਕੋਦਰ ਵਿਧਾਨ ਸਭਾ ਲੀਗਲ ਵਿੰਗ ਦਾ ਕੌਰਡੀਨੇਟਰ ਨਿਯੁਕਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਜਗਰੂਪ ਸਿੰਘ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਬੀਬੀ ਇੰਦਰਜੀਤ ਕੌਰ […]

ਸੰਗਤਪੁਰ ਛੰਨਾ ਸਕੂਲ ਵਿਚ ਮਨਾਇਆ ਮਲੇਰੀਆ ਦਿਵਸ

ਭਵਾਨੀਗੜ੍ਹ (ਵਿਜੈ ਗਰਗ) ਸਰਕਾਰੀ ਹਸਪਤਾਲ ਤੇ ਬਲਾਕ ਦੇ ਸਬ ਸੈਂਟਰ ਜੁਲਾਣ ਦੇ ਪਿੰਡ ਸੰਗਤਪੁਰ ਛੰਨਾ ਦੇ ਪ੍ਰਾਇਮਰੀ ਸਕੂਲ ਵਿਖੇ ਡਾ. ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਮਲੇਰੀਏ ਦਾ ਇਸ ਸਾਲ ਦਾ ਨਾਅਰਾ ਮਲੇਰੀਆ ਦਾ ਖਾਤਮਾ, ਮੇਰੇ ਤੋਂ ਸ਼ੁਰੂ ਹੁੰਦਾ ਹੈ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਮਲੇਰੀਆ ਬੁਖਾਰ […]

ਰੁੱਸਿਆਂ ਨੂੰ ਮਨਾਉਣ ਵਿੱਚ ਲੱਗੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੀ ਅਗਵਾਈ ਵਿੱਚ ਸ਼ਹਿਰ ਬੁਢਲਾਡਾ ਵਿੱਚ ਵੱਖ-ਵੱਖ ਥਾਵਾਂ ਤੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਵੀ ਕੀਤੀਆਂ। ਇਸ ਮੀਟਿੰਗ ਵਿੱਚ ਨਿਰਾਸ਼ ਭਾਜਪਾ ਆਗੂਆਂ ਨੂੰ ਮਨਾਉਣ ਵਿੱਚ ਪਰਮਪਾਲ ਕੌਰ ਨੇ ਅਹਿਮ ਭੁਮਿਕਾ ਨਿਭਾਈ। ਨਿਰਾਸ਼ ਆਗੂਆਂ ਨੇ ਪਰਮਪਾਲ ਕੌਰ ਮਲੂਕਾ ਅਤੇ ਭਾਰਤੀ […]

ਸੁਖਬੀਰ ਸਿੰਘ ਬਾਦਲ ਨੇ ਬੁਢਲਾਡਾ ਸ਼ਹਿਰ ਵਿਖੇ ਕੀਤੀ ਲੋਕ ਮਿਲਣੀ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਉਨ੍ਹਾਂ ਦੇ ਪਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਬੁਢਲਾਡਾ ਸ਼ਹਿਰ ਵਿਖੇ ਦੁਪਹਿਰ ਬਾਅਦ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਵਿੱਚ ਬੁਢਲਾਡਾ, ਬਰੇਟਾ ਅਤੇ ਬੋਹਾ ਸ਼ਹਿਰ ਦੇ […]

ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਜੀਤ ਦਹੀਆ ਵੱਲੋਂ ਪਿੰਡ ਹਾਕਮਵਾਲਾ ਵਿਖੇ ਲੋੜਵੰਦ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਦਾ ਕੀਤਾ ਉਦਘਾਟਨ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਮਾਜਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੁਤੰਤਰਤਾ ਸੰਗਰਾਮੀਆਂ ਦੀ ਵਾਰਿਸ ਹੋਣਹਾਰ ਧੀ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ ਪ੍ਰਸਿੱਧ ਸਮਾਜ ਸੇਵਿਕਾ ਜੀਤ ਦਹੀਆ ਵੱਲੋਂ ਪਿੰਡ ਹਾਕਮਵਾਲਾ ਵਿਖੇ ਲੋੜਵੰਦ ਲੜਕੀਆਂ ਲਈ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਕਨੂਰ ਵੈਲਫੇਅਰ ਐਸੋਸੀਏਸ਼ਨ ਦੀ ਪੰਜਾਬ ਪ੍ਰਧਾਨ […]

ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ  ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨਾ ਬਹੁਤ ਹੀ ਜਰੂਰੀ – ਭੀਮ ਰਾਓ ਯਸ਼ਵੰਤ ਅੰਬੇਡਕਰ

ਹੁਸ਼ਿਆਰਪੁਰ (ਨੀਤੂ ਸ਼ਰਮਾ) ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ ਪੋਤਰਾ ਭੀਮ ਰਾਓ ਯਸ਼ਵੰਤ ਅੰਬੇਡਕਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪ੍ਰਬੋਧਾ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰ ਹੋਣਗੇ| ਇਹ ਖੁਲਾਸਾ ਡਾਕਟਰ ਬੀ ਆਰ ਅੰਬੇਡਕਰ ਦੇ ਪੋਤਰੇ ਭੀਮ ਰਾਓ ਯਸ਼ਵੰਤ ਅੰਬੇਡਕਰ ਨੇ ਹੁਸ਼ਿਆਰਪੁਰ ਵਿੱਚ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਦੌਰਾਨ ਕਰਦਿਆਂ ਕਿਹਾ ਕਿ ਉਹ ਚੋਣਾਂ […]

ਮੇਰਾ ਮੁੱਖ ਮਕਸਦ ਸ਼ਹਿਰ ਭਦੋੜ ਦਾ ਵਿਕਾਸ ਕਰਨਾ ਹੈ:- ਪ੍ਰਧਾਨ ਮੁਨੀਸ਼ ਗਰਗ

ਸ਼ਹਿਣਾ ਭਦੌੜ (ਸੁਖਵਿੰਦਰ ਸਿੰਘ ਧਾਲੀਵਾਲ) ਨਗਰ ਕੋਂਸਲ ਭਦੌੜ ਦੇ ਪ੍ਰਧਾਨ ਮੁਨੀਸ਼ ਗਰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਭਦੌੜ ਦੇ ਵਿਕਾਸ ਕਰਨ ਦੇ ਲਈ ਹੀ ਨਗਰ ਕੋਂਸਲ ਭਦੌੜ ਦੀ ਚੋਣ ਲੜੀ ਸੀ ਤਾਂ ਕਿ ਕਸਬਾ ਭਦੌੜ ਦਾ ਵੱਧ ਤੋਂ ਵੱਧ ਵਿਕਾਸ ਕਰਵਾਕੇ ਕਸਬੇ ਦੇ ਲੋਕਾਂ ਨੂੰ ਸ਼ਹਿਰ ਵਰਗੀਆਂ ਸਹੂਲਤਾ ਦਿੱਤੀਆਂ ਜਾਣ। ਜਿਕਰਯੋਗ ਹੈ ਕਿ ਨਗਰ […]

ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੋੜ ਅਥਲੈਟਿਕਸ ਮੀਟ ਬੜੀ ਸ਼ਾਨੋ ਸ਼ੋਕਤ ਨਾਲ ਸ਼ੁਰੂ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਬਰਨਾਲਾ ਇਲਾਕੇ ਦੀ ਨਾਮਵਰ ਸੀ ਆਈ ਐਸ ਸੀ ਦੀ ਸੰਸਥਾ ਗੋਵਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਮੋਗਾ ਜੋਨ ਦੀ ਅਥਲੈਟਿਕਸ ਮੀਟ ਬੜੀ ਹੀ ਸ਼ਾਨੋ ਸ਼ੌਕਤ ਨਾਲ ਸ਼ੁਰੂ ਕੀਤੀ ਗਈ। ਜਿਸ ਦਾ ਉਦਘਾਟਨ ਸਕੂਲ ਦੇ ਸਰਪ੍ਰਸਤ ਸਰਦਾਰ ਦਰਸ਼ਨ ਸਿੰਘ ਗਿੱਲ ,ਮੋਗਾ ਜੋਨ ਦੇ ਕੁਆਡੀਨੇਟਰ ਸਰਦਾਰ ਸਿਮਰਨਦੀਪ ਸਿੰਘ ਅਤੇ ਵਾਈਸ ਚੇਅਰਮੈਨ ਸਰਦਾਰ […]

ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਸਵਾ ਸਾਲਾ ਮਾਸੂਮ ਦੀ ਮੌਤ; ਮਾਪਿਆਂ ਦਾ ਰੋ-ਰੋ ਬੁਰਾ ਹਾਲ

ਨੰਗਲ (ਨਿ.ਪ.ਪ.) ਨੰਗਲ ਵਿਚ ਪਾਣੀ ਦੀ ਬਾਲਟੀ ’ਚ ਡੁੱਬਣ ਕਾਰਨ ਸਵਾ ਸਾਲਾ ਮਾਸੂਮ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਥੇ ਸਵਾ ਸਾਲਾ ਮਾਸੂਮ ਖੇਡਦਾ-ਖੇਡਦਾ ਬਾਥਰੂਮ ਵਿਚ ਚਲਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਹ ਪਾਣੀ ਦੀ ਭਰੀ ਬਾਲਟੀ ਵਿਚ ਡੁੱਬ ਗਿਆ। ਪਰਿਵਾਰ ਨੂੰ ਇਸ […]