September 29, 2025

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਔਲਖ ਨੇ ਡਾ. ਰਾਜ ਦੇ ਹੱਕ ‘ਚ ਕੀਤੀ ਵਿਸ਼ਾਲ ਰੈਲੀ

ਹੁਸ਼ਿਆਰਪੁਰ (ਨੀਤੂ ਸ਼ਰਮਾ) ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਜਦੋਂ ਟਾਂਡਾ ਦੇ ਪਿੰਡ ਸਾਹਿਬਾਜਪੁਰ ਵਿਖੇ ਪਹੁੰਚੇ ਤਾਂ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਇਕੱਠੇ ਹੋਏ ਹਜ਼ਾਰਾ ਨੌਜਵਾਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਡਾ. ਰਾਜ ਦੇ ਨਾਲ ਟਾਂਡਾ ਦੇ ਵਿਧਾਇਕ […]

ਸੜਕ ਹਾਦਸੇ ਦਾ ਸ਼ਿਕਾਰ ਹੋਏ ਫੌਜੀ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ

ਭਵਾਨੀਗੜ੍ਹ (ਵਿਜੈ ਗਰਗ) ਨੇੜਲੇ ਪਿੰਡ ਕਪਿਆਲ ਦੇ ਛੁੱਟੀ ਤੇ ਆਏ ਫੌਜੀ ਅਤੇ ਉਸਦੀ ਮੰਗੇਤਰ ਦੀ ਪੀਆਰਟੀਸੀ ਦੀ ਬੱਸ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿਚ ਫੌਜੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ ਮੰਗੇਤਰ ਨੂੰ ਜਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਫੌਜੀ ਪ੍ਰਦੀਪ ਸਿੰਘ ਦਾ ਅੱਜ ਫੌਜ ਵਲੋਂ ਸਰਕਾਰੀ ਸਨਮਾਨਾਂ ਨਾਲ ਪਿੰਡ […]

ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਖਾਂ,ਅੰਗ ਅਤੇ ਸਰੀਰ ਦਾਨ ਸੈਮੀਨਾਰ ਖਾਨਪੁਰ ਵਿਖੇ ਲਗਾਇਆ

ਮੁਕੰਦਪੁਰ (ਹੇਮਰਾਜ/ਨੀਤੂ ਸ਼ਰਮਾ) ਗੁਰੂਦੁਆਰਾ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਖਾਨਪੁਰ ਨਵਾਂਸ਼ਹਿਰ ਵਿਖੇ ਯੁੱਗ ਪੁਰਸ਼ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਨੂੰ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ l ਸਮਾਗਮ ਵਿੱਚ ਇੰਜ:ਨਰਿਦਰ ਬੰਗਾ ਨੇ ਸਭ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖ ਬਾਬਾ ਸਾਹਿਬ ਜੀ ਨੂੰ ਯਾਦ ਕਰਦਿਆਂ ਅੱਖਾਂ,ਅੰਗ ਤੇ ਸਰੀਰ ਦਾਨ ਕਰਨ ਦੀ ਅਪੀਲ […]

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਾਦੀਆਂ ਦਾਣਾ ਮੰਡੀ ਦਾ ਦੌਰਾ

ਕਾਦੀਆਂ (ਬਟਾਲਾ)(ਲਵਪ੍ਰੀਤ ਸਿੰਘ ਖੁਸ਼ੀਪੁਰ) ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਬੀਤੀ ਸ਼ਾਮ ਕਾਦੀਆਂ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਇੱਥੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ੀ ਨਾਲ ਵੱਧ ਰਹੀ ਹੈ, ਕਿਉਂਕਿ ਆਮਤੌਰ ਤੇ ਫਸਲ ਦੀ ਆਮਦ ਮੰਡੀਆਂ ਵਿੱਚ […]

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰ ਵਿਖੇ ਸਵੀਪ ਗਤੀਵਿਧੀਆਂ ਕਰਵਾਈਆਂ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਦੇ ਦਿਸ਼ਾ-ਨਿਰਦੇਸ਼ਾ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰ ਵਿਖੇ ਸਵੀਪ ਟੀਮ ਵੱਲੋਂ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਜ਼ਿਲ੍ਹਾ ਸਵੀਪ ਟੀਮ ਵੱਲੋਂ ‘ਇਸ ਵਾਰ ਸੱਤਰ […]

ਆਖਰੀ ਸਾਂਹ ਤੱਕ ਹਲਕੇ ਦੇ ਲੋਕਾਂ ਦੀ ਸੇਵਾ ਕਰਦੀ ਰਹਾਂਗੀ – ਹਰਸਿਮਰਤ ਕੌਰ ਬਾਦਲ

ਬੁਢਲਾਡਾ (ਦਵਿੰਦਰਸਿੰਘ ਕੋਹਲੀ) ਆਖਰੀ ਸਾਂਹ ਤੱਕ ਲੋਕ ਸਭਾ ਹਲਕਾ ਬਠਿੰਡਾ ਦੀ ਸੇਵਾ ਕਰਦੀ ਰਹਾਂਗੀ, ਇਹ ਸ਼ਬਦ ਅੱਜ ਇੱਥੇ ਸ਼ਹਿਰ ਅੰਦਰ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਮੈਂ ਹਲਕੇ ਦੀ ਸੇਵਾ ਕਰਦੀ ਆ ਰਹੀ ਹਾਂ। ਉਨ੍ਹਾਂ ਲੋਕਾਂ […]

ਆਰ.ਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਬੱਚਿਆਂ ਨੂੰ ਚੋਣਾਂ ਪ੍ਰਤੀ ਜਾਗਰੂਕ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਇਲਾਕੇ ਦੀ ਨਾਮਵਾਰ ਸੰਸਥਾ ਆਰ. ਪੀ. ਇੰਟਰਨੈਸ਼ਨਲ ਸੀਨੀਅਰ. ਸੈਕੰਡਰੀ. ਸਕੂਲ ਸ਼ਹਿਣਾ ਦੇ ਚੇਅਰਮੈਨ ਡਾ. ਪਵਨ ਕੁਮਾਰ ਧੀਰ , ਡਾਇਰੈਕਟਰ ਮੈਡਮ ਸ੍ਰੀਮਤੀ ਉਰਮਿਲਾ ਧੀਰ ਦੇ ਦਿਸ਼ਾ ਨਿਰਦੇਸ਼ ਹੇਠਾਂ ਅਤੇ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਅਨੁਜ ਸ਼ਰਮਾ ਦੀ ਅਗਵਾਈ ਵਿੱਚ ਸੰਸਥਾ ਵਿੱਚ ਬੱਚਿਆਂ ਨੂੰ ਚੋਣਾਂ ਪ੍ਰਤੀ ਜਾਗਰੂਕ ਕਰਨ ਲਈ ਹੈੱਡ ਬੁਆਏ ਅਤੇ ਹੈਡ […]

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਅਤੇ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਉਮੀਦਵਾਰ ਰਿੰਕੂ ਦੀ ਚੋਣ ਮੁਹਿੰਮ ਭਖਾਈ

ਜਲੰਧਰ (ਹਰਮਨ) ਭਾਜਪਾ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਜਲੰਧਰ ਵਿਖੇ ਕੇਵਲ ਸਿੰਘ ਢਿੱਲੋਂ ਕੋਰ ਕਮੇਟੀ ਮੈਂਬਰ ਕਮ ਕਲੱਸਟਰ ਇੰਚਾਰਜ ਭਾਜਪਾ ਪੰਜਾਬ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਪ੍ਰਭਾਰੀ ਪੰਜਾਬ ਅਤੇ ਸੰਗਠਨ ਮੰਤਰੀ ਸ੍ਰੀ ਨਿਵਸੁਲੂ ਜੀ ਨੇ […]

ਨੌਜਵਾਨ ਪੀੜੀ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੀ ਸਿਹਤ ਅਤੇ ਖੇਡਾਂ ਵਿੱਚ ਵੀ ਧਿਆਨ ਦੇਣਾ ਜਰੂਰੀ – ਕੋਚ ਕਮਲਦੀਪ ਕਾਹਮਾ

ਜੰਡਿਆਲਾ ਮੰਜਕੀ,(ਅਨਮੋਲ ਸਿੰਘ ਚਾਹਲ)ਨੌਜਵਾਨ ਪੀੜੀ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੀ ਸਿਹਤ ਅਤੇ ਖੇਡਾਂ ਵਿੱਚ ਵੀ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਬਾਡੀ ਬਿਲਡਿੰਗ ਕੋਚ ਕਮਲਦੀਪ ਸਿੰਘ ਕਾਹਮਾ ਨੇ ਜੰਡਿਆਲਾ ਮੰਜਕੀ ਵਿਖੇ ਕੀਤਾ। ਅਕਸਰ ਸੋਸ਼ਲ ਮੀਡੀਆ ‘ਤੇ ਵੀਡੀਓ ਵਿੱਚ ‘ਡੌਲੇ ਦਾ ਰੌਲਾ, ਨਾ ਮੁੱਕਿਆ ਨਾ ਮੁੱਕਣ ਦੇਣਾ’ ਕਹਿੰਦੇ ਨਜ਼ਰ ਆਉਂਦੇ ਕੋਚ […]

ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਨੇ ਲਗਵਾਇਆ ਵਿਦਿਆਰਥੀ ਸਿਮਰਨਜੀਤ ਸਿੰਘ ਦਾ ਯੂ.ਕੇ. ਦਾ ਸਟੱਡੀ ਵੀਜਾ

ਨਕੋਦਰ (ਏ.ਐਲ.ਬਿਉਰੋ) ਬ੍ਰਾਈਟਵੇਅ ਇੰਮੀਗ੍ਰੇਸ਼ਨ ਨਕੋਦਰ ਜੋ ਹਮੇਸ਼ਾ ਹੀ ਹਰ ਇਕ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਰਹੀ ਹੈ, ਚਾਹੇ ਕੈਨੇਡਾ ਹੋਵੇ ਤੇ ਚਾਹੇ ਯੂ.ਕੇ.ਹੋਵੇ, ਬ੍ਰਾਈਟਵੇਅ ਇੰਮੀਗ੍ਰੇਸ਼ਨ ਹਰ ਇਕ ਵਿਦਿਆਰਥੀ ਦਾ ਸਟੱਡੀ ਵੀਜਾ ਲਗਵਾ ਕੇ ਦੇ ਰਹੇ ਹਨ ਅਤੇ ਸਟੱਡੀ ਵੀਜੇ ਦੇ ਨਾਲ ਨਾਲ ਸਪਾਊਸ ਵੀਜਾ ਵੀ ਲਗਵਾ ਕੇ ਦਿੱਤਾ ਜਾ ਰਿਹਾ ਹੈ […]